Chandigarh 04 Nov,(Azad Soch News):- ਚੰਡੀਗੜ੍ਹ ਦੇ ਸੈਕਟਰ-34 ਵਿੱਚ ਅੱਜ ਬਾਲੀਵੁੱਡ ਗਾਇਕ ਅਰਿਜੀਤ ਸਿੰਘ (Bollywood Singer Arijit Singh) ਦਾ ਲਾਈਵ ਸ਼ੋਅ ਹੋਣ ਜਾ ਰਿਹਾ ਹੈ,ਇਸ ਸਬੰਧੀ ਪ੍ਰਬੰਧਕਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ,ਚੰਡੀਗੜ੍ਹ ਪੁਲਿਸ (Chandigarh Police) ਨੇ ਵੀ ਸ਼ੋਅ ‘ਚ ਭੀੜ ਇਕੱਠੀ ਕਰਨ ਨੂੰ ਲੈ ਕੇ ਆਪਣੀ ਯੋਜਨਾ ਬਣਾ ਲਈ ਹੈ,ਚੰਡੀਗੜ੍ਹ ਪੁਲਿਸ ਨੇ ਦਰਸ਼ਕਾਂ ਅਤੇ ਆਮ ਲੋਕਾਂ ਲਈ ਟ੍ਰੈਫਿਕ ਐਡਵਾਈਜ਼ਰੀ (Traffic Advisory) ਵੀ ਜਾਰੀ ਕੀਤੀ ਹੈ,ਸੁਰੱਖਿਆ ਪ੍ਰਬੰਧਾਂ ਲਈ 800 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ।
ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦੇ ਸ਼ੋਅ ਲਈ ਅੱਜ ਦੁਪਹਿਰ 2 ਵਜੇ ਤੋਂ ਐਂਟਰੀ ਸ਼ੁਰੂ ਹੋ ਜਾਵੇਗੀ,ਇਸ ਵਿੱਚ 15000 ਦਰਸ਼ਕਾਂ ਅਤੇ 5000 ਦੇ ਕਰੀਬ ਵਾਹਨਾਂ ਦੇ ਆਉਣ ਦੀ ਸੰਭਾਵਨਾ ਹੈ,ਇਸ ਕਾਰਨ ਸ਼ਹਿਰ ਵਿੱਚ ਸੁਰੱਖਿਆ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਪੁਲਿਸ ਲਈ ਚੁਣੌਤੀ ਬਣਿਆ ਹੋਇਆ ਹੈ,800 ਸਿਪਾਹੀਆਂ ਦੇ ਨਾਲ ਚੰਡੀਗੜ੍ਹ ਪੁਲਿਸ (Chandigarh Police) ਦੇ ਅੱਠ DSP ਅਤੇ 14 ਇੰਸਪੈਕਟਰ ਪੱਧਰ ਦੇ ਅਧਿਕਾਰੀ ਵੀ ਮੈਦਾਨ ਵਿੱਚ ਉਤਾਰੇ ਗਏ ਹਨ,ਅਧਿਕਾਰੀ ਸੈਕਟਰ-34 ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਡਿਊਟੀ ਨਿਭਾਉਣਗੇ ਅਤੇ ਹਰ ਮੋੜ ’ਤੇ ਸੁਰੱਖਿਆ ਪ੍ਰਬੰਧਾਂ ’ਤੇ ਨਜ਼ਰ ਰੱਖਣਗੇ।
ਪੁਲਿਸ ਵੱਲੋਂ ਆਮ ਲੋਕਾਂ ਲਈ ਜਾਰੀ ਐਡਵਾਈਜ਼ਰੀ (Advisory) ਵਿੱਚ ਚੰਡੀਗੜ੍ਹ ਪੁਲਿਸ (Chandigarh Police) ਨੇ ਅੱਜ ਸੈਕਟਰ 33-34 ਦੀ ਡਿਵਾਈਡਿੰਗ ਰੋਡ ਅਤੇ ਸੈਕਟਰ 34-35 ਦੀ ਡਿਵਾਈਡਿੰਗ ਰੋਡ (Dividing Road) ’ਤੇ ਨਾ ਜਾਣ ਦੀ ਸਲਾਹ ਦਿੱਤੀ ਹੈ ਕਿਉਂਕਿ ਦਰਸ਼ਕਾਂ ਦੀ ਸਭ ਤੋਂ ਵੱਧ ਭੀੜ ਇਨ੍ਹਾਂ ਦੋਵਾਂ ਸੜਕਾਂ ‘ਤੇ ਹੋਵੇਗੀ,ਇਸ ਕਾਰਨ ਇੱਥੇ ਟ੍ਰੈਫਿਕ ਜਾਮ ਹੋ ਸਕਦਾ ਹੈ,ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਰੋਡ ਪਲਾਨ ਮੁਤਾਬਕ ਫਰਨੀਚਰ ਮਾਰਕੀਟ (Furniture Market) ਦੇ ਸਾਹਮਣੇ ਤੋਂ ਵਾਹਨਾਂ ਨੂੰ ਸਿਰਫ਼ ਅੰਦਰ ਹੀ ਜਾਣ ਦਿੱਤਾ ਜਾਵੇਗਾ।
ਇੱਥੋਂ ਵਾਹਨਾਂ ਦੀ ਨਿਕਾਸੀ ਨਹੀਂ ਹੋਵੇਗੀ,ਇਸ ਦੇ ਨਾਲ ਹੀ ਸੈਕਟਰ 33 ਅਤੇ 34 ਲਾਈਟ ਪੁਆਇੰਟ ਤੋਂ ਲੈ ਕੇ ਨਿਊ ਲੇਬਰ ਚੌਕ ਤੱਕ ਕਿਸੇ ਵੀ ਤਰ੍ਹਾਂ ਦੀ ਪਾਰਕਿੰਗ ਜਾਂ ਪਿਕ ਡਰਾਪ ਨਹੀਂ ਕੀਤਾ ਜਾ ਸਕੇਗਾ,ਟਰੈਫਿਕ ਪੁਲਿਸ (Traffic Police) ਦੇ ਨਕਸ਼ੇ ਵਿੱਚ ਪੁਆਇੰਟ ਨੰਬਰ ਡੀ ਤੋਂ ਸਰਵਿਸ ਲੇਨ ਵੱਲ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਹੈ,ਪੁਆਇੰਟ ਨੰਬਰ E ‘ਤੇ ਦੋਵੇਂ ਪਾਸੇ ਟੈਕਸੀਆਂ ਲਈ ਪਿਕ ਐਂਡ ਡਰਾਪ ਦਾ ਪ੍ਰਬੰਧ ਹੋਵੇਗਾ।