ਬਰਤਾਨੀਆ,29 ਨਵੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਚੀਨ ਵਿਚ ਨਿਮੋਨੀਆ (Pneumonia) ਨੇ ਤਬਾਹੀ ਮਚਾਈ ਹੋਈ ਹੈ,ਹੁਣ ਸਵਾਈਨ ਫਲੂ (Swine Flu) ਦੇ H1N2 ਨੇ ਬ੍ਰਿਟੇਨ ਦੀ ਚਿੰਤਾ ਵਧਾ ਦਿੱਤੀ ਹੈ,ਸੂਰਾਂ ਵਿੱਚ ਪਾਏ ਜਾਣ ਵਾਲੇ ਇਸ ਸਟ੍ਰੇਨ ਦਾ ਮਨੁੱਖ ਵਿੱਚ ਪਾਇਆ ਜਾਣ ਵਾਲਾ ਇਹ ਪਹਿਲਾ ਮਾਮਲਾ ਹੈ,ਯੂਕੇ ਹੈਲਥ ਪ੍ਰੋਟੈਕਸ਼ਨ ਏਜੰਸੀ (UK Health Protection Agency) ਨੇ ਇਸ ਦੀ ਪੁਸ਼ਟੀ ਕੀਤੀ ਹੈ,ਨੌਜਵਾਨ ਦਾ ਉੱਤਰੀ ਯੌਰਕਸ਼ਾਇਰ ਵਿੱਚ ਸਾਹ ਦੀ ਸਮੱਸਿਆ ਲਈ ਟੈਸਟ ਕੀਤਾ ਗਿਆ ਸੀ,ਇਸ ਦੌਰਾਨ ਉਸ ਵਿੱਚ ਸਵਾਈਨ ਫਲੂ ਦਾ ਸਟ੍ਰੇਨ ਐਚ1ਐਨ2 (Strain H1N2) ਪਾਇਆ ਗਿਆ,ਇਹ ਵਾਇਰਸ ਸੂਰਾਂ ਵਿੱਚ ਪਾਇਆ ਜਾਂਦਾ ਹੈ,ਪਰ ਬ੍ਰਿਟੇਨ ਵਿੱਚ ਕਿਸੇ ਮਨੁੱਖ ਵਿੱਚ ਫਲੂ ਦੇ ਇਸ ਸਟ੍ਰੇਨ (Strain) ਦਾ ਇਹ ਪਹਿਲਾ ਮਾਮਲਾ ਹੈ,ਬੰਦੇ ਵਿੱਚ ਸਵਾਈਨ ਫਲੂ (Swine Flu) ਦੇ ਹਲਕੇ ਲੱਛਣ ਸਨ ਅਤੇ ਉਹ ਹੁਣ ਪੂਰੀ ਤਰ੍ਹਾਂ ਠੀਕ ਹੈ,ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਵਾਈਨ ਫਲੂ (Swine Flu) ਦਾ ਇਹ ਸਟ੍ਰੇਨ ਕਿੰਨਾ ਖਤਰਨਾਕ ਹੈ,ਜਿਸ ਵਿਅਕਤੀ ਵਿੱਚ ਸਵਾਈਨ ਫਲੂ ਦਾ ਇਹ ਸਟ੍ਰੇਨ ਪਾਇਆ ਗਿਆ ਹੈ,ਉਸ ਦੇ ਸੂਰਾਂ ਨਾਲ ਕੰਮ ਕਰਨ ਜਾਂ ਕੋਈ ਸੰਪਰਕ ਰਹਿਣ ਦੀ ਵੀ ਗੱਲ ਸਾਹਮਣੇ ਨਹੀਂ ਆਈ ਹੈ।
ਬ੍ਰਿਟੇਨ ਨੇ ਦੁਨੀਆ ਨੂੰ ਡਰਾਇਆ,ਇਨਸਾਨ ਵਿੱਚ ਮਿਲਿਆ ਇਹ ਖ਼ਤ.ਰਨਾਕ ਵਾਇਰਸ
Date: