ਗੁਰਦਾਸਪੁਰ,30 ਅਗਸਤ, (ਹਰਪ੍ਰੀਤ ਸਿੰਘ ਜੱਸੋਵਾਲ):- ਬੀ.ਐਸ.ਐਫ. (BSF) ਨੇ ਮੰਗਲਵਾਰ ਸ਼ਾਮ ਨੂੰ ਗੁਰਦਾਸਪੁਰ ਸੈਕਟਰ (Gurdaspur Sector) ਵਿਚ ਕੌਮਾਂਤਰੀ ਸਰਹੱਦ ਨੇੜੇ ਇਕ ਬੈਟਰੀ (Battery) ਵਿਚ ਛੁਪਾ ਕੇ ਰੱਖਿਆ ਗਿਆ 6 ਕਿਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ। ਬੀ.ਐਸ.ਐਫ. (BSF) ਦੇ ਇਕ ਅਧਿਕਾਰੀ ਨੇ ਦਸਿਆ ਕਿ ਵਿਸ਼ੇਸ਼ ਸੂਚਨਾ ਦੇ ਆਧਾਰ ‘ਤੇ ਜਵਾਨਾਂ ਵਲੋਂ ਕਮਾਲਪੁਰ ਜੱਟਾਂ ਪੋਸਟ ਅਧੀਨ ਪੈਂਦੇ ਦੋਸਤਪੁਰ ਪਿੰਡ ਨੇੜੇ ਤਲਾਸ਼ੀ ਮੁਹਿੰਮ ਚਲਾਈ ਗਈ।ਤਲਾਸ਼ੀ ਦੌਰਾਨ ਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਛੇ ਪੈਕੇਟ ਮਿਲੇ। ਜਿਸ ਨੂੰ ਖੋਲ੍ਹਣ ’ਤੇ ਉਸ ਵਿਚੋਂ 6.3 ਕਿਲੋਗ੍ਰਾਮ ਹੈਰੋਇਨ (Heroin) ਮਿਲੀ, ਇਹ ਹੈਰੋਇਨ 12 ਵੋਲਟ ਦੀ ਬੈਟਰੀ ਵਿਚ ਛੁਪਾ ਕੇ ਰੱਖੀ ਹੋਈ ਸੀ। ਇਸ ਤੋਂ ਇਲਾਵਾ 70 ਗ੍ਰਾਮ ਸ਼ੱਕੀ ਅਫੀਮ ਦਾ ਇਕ ਪੈਕੇਟ ਵੀ ਬਰਾਮਦ ਹੋਇਆ ਹੈ।
ਬੀ.ਐਸ.ਐਫ. ਨੇ ਮੰਗਲਵਾਰ ਸ਼ਾਮ ਨੂੰ ਗੁਰਦਾਸਪੁਰ ਸੈਕਟਰ ਵਿਚ ਕੌਮਾਂਤਰੀ ਸਰਹੱਦ ਨੇੜੇ ਇਕ ਬੈਟਰੀ ਵਿਚ ਛੁਪਾ ਕੇ ਰੱਖਿਆ ਗਿਆ 6 ਕਿਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ
Date: