ਰਾਏਕੋਟ, 01 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਕੈਨੇਡਾ (Canada) ਤੋਂ ਇਕ ਹੋਰ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ,ਮ੍ਰਿਤਕ ਦੀ ਪਹਿਚਾਣ ਜਸਵਿੰਦਰ ਸਿੰਘ ਟੋਨੀ (24) ਵਜੋਂ ਹੋਈ ਹੈ।ਮ੍ਰਿਤਕ ਰਾਏਕੋਟ (Raitkot) ਦੇ ਪਿੰਡ ਸੀਲੋਆਣੀ ਦਾ ਰਹਿਣ ਵਾਲਾ ਸੀ ਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ,ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰੋਜ਼ੀ ਰੋਟੀ ਲਈ ਵਿਦੇਸ਼ ਗਿਆ ਸੀ,ਮ੍ਰਿਤਕ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਰਾਏਕੋਟ (Raitkot) ਵਿਚ ਸੋਗ ਦੀ ਲਹਿਰ ਫੈਲ ਗਈ।
ਪ੍ਰਵਾਰ ਨੇ ਪੰਜਾਬ ਸਰਕਾਰ (Punjab Govt) ਅਤੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਹੈ ਕੇ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਓਣ ਵਿਚ ਮਦਦ ਕੀਤੀ ਜਾਵੇ,ਕੈਨੇਡਾ (Canada) ਰਹਿ ਰਹੇ ਸਾਥੀ ਨੌਜਵਾਨਾਂ ਨੇ ਪਰਿਵਾਰ ਨੂੰ ਦੱਸਿਆ ਕਿ 27 ਅਗਸਤ ਦੀ ਰਾਤ ਨੂੰ ਐਫਸਫੋਰਡ (Afford) ਵਿਖੇ ਗੁਰਦੁਆਰਾ ਬੰਦਾ ਬਹਾਦਰ (Gurdwara Banda Bahadur) ਵਿਖੇ ਸੇਵਾ ਕਰਕੇ ਰਾਤ ਕਰੀਬ 10.30 ਵਜੇ ਆਪਣੇ ਰੂਮ ਵਿੱਚ ਆਣ ਕੇ ਸੌ ਗਿਆ,ਸਾਥੀ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਸਵੇਰੇ 6 ਵਜੇ ਪਤਾ ਲੱਗਾ ਤਾਂ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ,ਜਿਸ ਬਾਰੇ ਜਾਣਕਾਰੀ ਦਿੰਦੇ ਹੋਏ।
ਮ੍ਰਿਤਕ ਜਸਵਿੰਦਰ ਸਿੰਘ ਦੀ ਭਣੋਈਏ ਮਨਪ੍ਰੀਤ ਸਿੰਘ ਚੱਕ ਕਲਾਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਕੰਮ ਨਾ ਮਿਲਣ ਕਾਰਨ ਬੇਰੁਜ਼ਗਾਰ ਸੀ ਜਿਸ ਕਾਰਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ,ਜਿਸ ਦੇ ਚਲਦਿਆਂ ਉਸ ਨੂੰ ਕੁਝ ਸਮੇਂ ਲਈ ਵੈਨਕੂਵਰ ਦੇ ਹਸਪਤਾਲ ਵਿਚ ਵੀ ਇਲਾਜ ਲਈ ਰੱਖਿਆ ਗਿਆ ਸੀ,ਲੇਕਿਨ 27 ਅਗਸਤ ਦੀ ਰਾਤ ਨੂੰ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ,ਇਸ ਸਬੰਧੀ ਸਰਪੰਚ ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਪਤਾ ਲੱਗਿਆ ਤਾਂ ਉਨ੍ਹਾਂ ਦਾ ਜਹਾਨ ਬਿਲਕੁੱਲ ਲੁੱਟਿਆ ਜਾ ਚੁੱਕਾ ਸੀ,ਜਿਕਰਯੋਗ ਹੈ ਕਿ ਮ੍ਰਿਤਕ ਦਲਿਤ ਪਰਿਵਾਰ ਨਾਲ ਸਬੰਧਿਤ ਹੈ।