CBSE ਨੇ 12ਵੀਂ ਦਾ ਨਤੀਜਾ ਐਲਾਨਿਆ
ਸਾਲ 2023 ਲਈ 87.33% ਰਿਹਾ ਨਤੀਜਾ
ਚੰਡੀਗੜ੍ਹ 12 ਮਈ ( ਹਰਪ੍ਰੀਤ ਸਿੰਘ ਜੱਸੋਵਾਲ ) CBSE ਦੇ ਵੱਲੋਂ ਸਾਲ 2023 ਦੇ ਲਈ ਬਾਰਵੀਂ ਦਾ ਨਤੀਜਾ ਐਲਾਨ ਦਿੱਤਾ ਗਿਆ ਜਿਸ ਵਿਚ 87.33 ਪ੍ਰਤਿਸ਼ਤ ਵਿਦਿਆਰਥੀ ਪਾਸ ਹੋਏ ਹਨ । ਜਿਹੜਾ ਕਿ ਪਿਛਲੇ ਪੰਜ ਸਾਲਾਂ ਦੇ ਨਤੀਜਿਆਂ ਦੇ ਨਾਲੋ ਪੰਜ ਪ੍ਰਤੀਸ਼ਤ ਘੱਟ ਹੈ ।ਇਸ ਵਾਰ ਵੀ ਲੜਕੀਆਂ ਦਾ ਪ੍ਰਦਰਸ਼ਨ ਲੜਕਿਆਂ ਦੇ ਮੁਕਾਬਲੇ ਵਧੀਆ ਰਿਹਾ ਹੈ ।ਤ੍ਰਿਵੇਂਦਰਮ ਜੋਨ ਦਾ ਨਤੀਜਾ 99.91 ਜੋ ਕਿ ਸਭ ਤੋਂ ਉਤਮ ਨਤੀਜਾ ਮੰਨਿਆ ਜਾ ਰਿਹਾ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 90.68 ਜੋ ਕਿ ਲੜਕਿਆਂ ਤੋਂ 6% ਜਿਆਦਾ ਹੈ । ਸੀ ਬੀ ਐਸ ਈ ਦੇ ਵੱਲੋਂ ਇਸ ਵਾਰ ਪਹਿਲੀ ਦੂਜੀ ਤੀਜੀ ਪੁਜੀਸ਼ਨ ਦੀ ਸੂਚੀ ਜਾਰੀ ਨਹੀਂ ਕੀਤੀ ਗਈ ਤਾਂ ਜੋ ਬੱਚਿਆਂ ਨੂੰ ਬੇ ਫਾਲਤੂ ਮੁਕਾਬਲੇ ਤੋਂ ਬਚਾਇਆ ਜਾ ਸਕੇ ਸੀ ਬੀ ਐਸ ਈ 12ਵੀਂ ਦਾ ਰਿਜ਼ਲਟ ਉਨ੍ਹਾਂ ਦੀ official website
results.cbse.nic.in ਅਤੇ cbse.gov.in
ਵੇਖਿਆ ਜਾ ਸਕਦਾ ਸੀ ਬੀ ਐਸ ਈ 12ਵੀਂ ਦਾ ਰਿਜ਼ਲਟ 87.33 ਰਿਹੈ ਹੈ ।