ਨਵੀਂ ਦਿੱਲੀ,7 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):- ਚੰਦਰਯਾਨ-3 (Chandrayaan-3) ਨੂੰ 14 ਜੁਲਾਈ ਨੂੰ ਦੁਪਹਿਰ 2.35 ਵਜੇ ਲਾਂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਏਜੰਸੀ ਨੇ 12 ਤੋਂ 19 ਜੁਲਾਈ ਦਰਮਿਆਨ ਤਰੀਕ ਤੈਅ ਕੀਤੀ ਸੀ। ਜਾਣਕਾਰੀ ਮੁਤਾਬਕ ਚੰਦਰਯਾਨ-2 ਤੋਂ ਬਾਅਦ ਇਸ ਮਿਸ਼ਨ ਨੂੰ ਚੰਦਰਮਾ ਦੀ ਸਤ੍ਹਾ ‘ਤੇ ਸੁਰੱਖਿਅਤ ਲੈਂਡਿੰਗ ਲਈ ਭੇਜਿਆ ਜਾ ਰਿਹਾ ਹੈ। ਚੰਦਰਯਾਨ-2 ਮਿਸ਼ਨ ਆਖਰੀ ਪੜਾਅ ‘ਚ ਅਸਫਲ ਰਿਹਾ ਸੀ। ਇਸ ਦਾ ਲੈਂਡਰ ਇਕ ਝਟਕੇ ਨਾਲ ਧਰਤੀ ਦੀ ਸਤ੍ਹਾ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਸ ਦਾ ਧਰਤੀ ਦੇ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ। ਚੰਦਰਯਾਨ-3 (Chandrayaan-3) ਨੂੰ ਉਸੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਭੇਜਿਆ ਜਾ ਰਿਹਾ ਹੈ।ਚੰਦਰਯਾਨ-3 ਮਿਸ਼ਨ ਤਹਿਤ ਇਸਰੋ 23 ਅਗਸਤ ਜਾਂ 24 ਅਗਸਤ ਨੂੰ ਚੰਦਰਮਾ ‘ਤੇ ‘ਸਾਫਟ ਲੈਂਡਿੰਗ’ (‘Soft Landing’) ਦੀ ਕੋਸ਼ਿਸ਼ ਕਰੇਗਾ। ਪੁਲਾੜ ਦੇ ਖੇਤਰ ਵਿਚ ਇਹ ਭਾਰਤ ਦੀ ਇਕ ਹੋਰ ਵੱਡੀ ਸਫਲਤਾ ਹੋਵੇਗੀ।
ਚੰਦਰਯਾਨ-3 ਨੂੰ 14 ਜੁਲਾਈ ਨੂੰ ਦੁਪਹਿਰ 2.35 ਵਜੇ ਲਾਂਚ ਕੀਤਾ ਜਾਵੇਗਾ,ਇਸਰੋ ਨੇ ਕੀਤਾ ਐਲਾਨ
Date: