Editor-In-Chief

spot_imgspot_img

ਖਪਤਕਾਰਾਂ ਨੂੰ ਭਾਰਤ ਦਾਲ ਬ੍ਰਾਂਡ ਤਹਿਤ 60 ਰੁਪਏ ਪ੍ਰਤੀ ਕਿਲੋ (ਛੋਲਿਆਂ ਦੀ ਦਾਲ ਦਾ ਰੇਟ) ਦੇ ਹਿਸਾਬ ਨਾਲ ਛੋਲਿਆਂ ਦੀ ਦਾਲ ਮਿਲੇਗੀ

Date:

NEW DELHI,19 JULY,(HARPREET SINGH JASSOWAL):-  ਅਰਹਰ,ਮੂੰਗੀ ਅਤੇ ਉੜਦ ਦੀ ਦਾਲ ਦੇ ਰੇਟ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਸਰਕਾਰ ਨੇ ਹੁਣ ਛੋਲਿਆਂ ਦੀ ਦਾਲ ਵੇਚਣ ਦਾ ਐਲਾਨ ਕੀਤਾ ਹੈ। ਖਪਤਕਾਰਾਂ ਨੂੰ ਭਾਰਤ ਦਾਲ ਬ੍ਰਾਂਡ ਤਹਿਤ 60 ਰੁਪਏ ਪ੍ਰਤੀ ਕਿਲੋ (ਛੋਲਿਆਂ ਦੀ ਦਾਲ ਦਾ ਰੇਟ) ਦੇ ਹਿਸਾਬ ਨਾਲ ਛੋਲਿਆਂ ਦੀ ਦਾਲ ਮਿਲੇਗੀ।ਦੇਸ਼ ਵਿੱਚ ਦਾਲਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਅਰਹਰ ਦੀ ਦਾਲ ਦੇ ਰੇਟ ਵਿੱਚ ਇੱਕ ਸਾਲ ਵਿੱਚ 32 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਮਹੀਨੇ ਯਾਨੀ ਜੂਨ ‘ਚ ਹੀ ਅਰਹਰ ਦੀ ਦਾਲ ਦੀ ਕੀਮਤ ‘ਚ 7 ਫੀਸਦੀ ਦਾ ਵਾਧਾ ਹੋਇਆ ਸੀ। ਅਰਹਰ ਦੇ ਨਾਲ-ਨਾਲ ਉੜਦ ਦੇ ਰੇਟ ਅਤੇ ਮੂੰਗੀ ਦੀ ਦਾਲ ਦੇ ਰੇਟ ਵਿੱਚ ਵੀ ਵਾਧਾ ਹੋਇਆ ਹੈ।ਭਾਰਤ ਦਾਲ ਬ੍ਰਾਂਡ ਨਾਮ ਦੇ ਤਹਿਤ ਇੱਕ ਕਿਲੋ ਦੇ ਪੈਕ ਲਈ 60 ਰੁਪਏ ਪ੍ਰਤੀ ਕਿਲੋ ਅਤੇ 30 ਕਿਲੋ ਦੇ ਪੈਕ ਲਈ 55 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਛੋਲਿਆਂ ਦੀ ਦਾਲ ਦੀ ਵਿਕਰੀ ਸ਼ੁਰੂ ਹੋ ਗਈ ਹੈ। ਸਰਕਾਰ ਦੇ ਚਨਾ ਸਟਾਕ ਨੂੰ ਛੋਲਿਆਂ ਦੀ ਦਾਲ ਵਿੱਚ ਤਬਦੀਲ ਕਰਕੇ ਖਪਤਕਾਰਾਂ ਨੂੰ ਸਸਤੇ ਭਾਅ ‘ਤੇ ਦਾਲਾਂ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਕੇਂਦਰ ਸਰਕਾਰ ਦਾ ਇੱਕ ਵੱਡਾ ਕਦਮ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...