ਮੋਹਾਲੀ, 15 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):- ਮਾਂ ਤੇ ਧੀ ਦਾ ਰਿਸ਼ਤਾ ਦੁਨੀਆਂ ਵਿੱਚ ਸਭ ਤੋਂ ਗਹਿਰਾ ਮੰਨਿਆ ਜਾਂਦਾ ਪਰ ਕਲਯੁੱਗ ਵੀ ਇਸ ਸਮੇਂ ਆਪਣੇ ਜੋਬਨ ਉੱਤੇ ਹੈ ਤੇ ਲੋਕਾਂ ਦੇ ਸਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਇਨਸਾਨੀਅਤ ਹਰ ਦਫ਼ਨ ਹੁੰਦੀ ਨਜ਼ਰ ਆਉਂਦੀ ਹੈ ਅਤੇ ਸਮਾਜ ਚ ਹਰ ਰੋਜ਼ ਅਜਿਹੀਆਂ ਘਟਨਾਵਾਂ ਦੇਖਣ ਤੇ ਸੁਣਨ ਨੂੰ ਮਿਲ ਰਹੀਆਂ ਹਨ ਜਿਸ ਤੇ ਯਕੀਨ ਕਰਨਾਂ ਮੁਸ਼ਕਲ ਜਾਪਦਾ ਅਜਿਹੀ ਹੀ ਇੱਕ ਘਟਨਾ ਮੋਹਾਲੀ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕਲਯੁੱਗੀ ਧੀ ਨੇ ਗੁੱਸੇ ਵਿੱਚ ਆ ਕੇ ਆਪਣੀ 76 ਸਾਲਾ ਬਜ਼ੁਰਗ ਮਾਂ ਨੂੰ ਬੁੱਲਡੌਗ ਤੋਂ ਕੱਟਵਾ ਦਿੱਤਾ। ਮਾਂ ਵਾਰ-ਵਾਰ ਬੇਟੀ ਨੂੰ ਘਰ ‘ਚ ਕੁੱਤਾ ਰੱਖਣ ਤੋਂ ਮਨ੍ਹਾ ਕਰ ਰਹੀ ਸੀ, ਜਿਸ ਕਾਰਨ ਬੇਟੀ ਗੁੱਸੇ ‘ਚ ਸੀ। ਸੋਹਾਣਾ ਥਾਣਾ ਪੁਲਸ ਨੇ ਬਜ਼ੁਰਗ ਦੀ ਸ਼ਿਕਾਇਤ ‘ਤੇ ਮੁਲਜ਼ਮ ਧੀ ਜਸਪ੍ਰੀਤ ਮਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੋਹਾਲੀ ਦੇ ਸੈਕਟਰ 91 ਦੀ ਰਹਿਣ ਵਾਲੀ ਬਜ਼ੁਰਗ ਇੰਦਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ ਹਨ। ਇਨ੍ਹਾਂ ‘ਚੋਂ ਇਕ ਬੇਟੀ ਜਸਪ੍ਰੀਤ ਮਾਨ ਆਪਣੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ 2017 ਤੋਂ ਉਸ ਨਾਲ ਰਹਿ ਰਹੀ ਹੈ। ਜਸਪ੍ਰੀਤ ਨੇ ਹੁੱਕਾ ਨਾਂ ਦਾ ਫਰੈਂਚ ਬੁਲਡਾਗ ਪਾਲਿਆ ਹੋਇਆ ਹੈ।9 ਜੁਲਾਈ ਨੂੰ ਉਸ ਨੇ ਬੇਟੀ ਨੂੰ ਸਮਝਾਇਆ ਕਿ ਮੈਂ ਬੁੱਢੀ ਹੋ ਗਈ ਹਾਂ, ਇਸ ਲਈ ਘਰ ਵਿਚ ਕੁੱਤਾ ਨਾ ਰੱਖੋ। ਇਸ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸ ਹੋ ਗਈ। ਅਗਲੇ ਦਿਨ ਜਸਪ੍ਰੀਤ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਗਲ ਤੋਂ ਫੜ ਲਿਆ ਅਤੇ ਆਪਣੇ ਬੁੱਲਡੌਗ ਨੂੰ ਬੁਲਾ ਕੇ ਉਸਨੂੰ ਕਟਵਾ ਦਿੱਤਾ।ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਜਸਪ੍ਰੀਤ ਮਾਨ ਫਰਾਰ ਦੱਸੀ ਜਾ ਰਹੀ ਹੈ। ਅਜਿਹੀਆਂ ਘਟਨਾਵਾਂ ਨਾਲ ਪੂਰੇ ਸਮਾਜ ਦਾ ਸਿਰ ਝੁੱਕ ਜਾਂਦਾ ਜਦੋਂ ਢਿੱਡੋਂ ਜੰਮੇ ਬੱਚੇ ਆਪਣੇ ਮਾਪਿਆਂ ਖਾਸ ਕਰ ਕੇ ਆਪਣੀ ਮਾਂ ਨਾਲ ਅਜਿਹਾ ਕੁੱਝ ਕਰਦੇ ਹਨ ।
ਆਪਣੀ ਸਕੀ ਬਜ਼ੁਰਗ ਮਾਂ ਨੂੰ ਆਪਣੇ ਪਾਲਤੂ ਬੁਲਡੋਗ ਕੁੱਤੇ ਤੋਂ ਵਢਵਾਉਣ ਵਾਲੀ ਧੀ ਉੱਤੇ ਪਰਚਾ ਦਰਜ ,ਧੀ ਹੋਈ ਫਰਾਰ
Date: