ਨਵੀਂ ਦਿੱਲੀ, 04 ਸਤੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਰਾਸ਼ਟਰੀ ਰਾਜਧਾਨੀ ਦਿੱਲੀ (National Capital Delhi) ‘ਚ ਜੀ-20 ਸੰਮੇਲਨ (G-20 Summit) ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ,ਜੀ-20 ਸੰਮੇਲਨ (G-20 Summit) ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦਿੱਲੀ ਦੇ ਕਈ ਇਲਾਕੇ ਬੰਦ ਰਹਿਣਗੇ,ਇਸ ਤੋਂ ਇਲਾਵਾ ਦਿੱਲੀ ‘ਚ ਤਿੰਨ ਦਿਨਾਂ ਦੀ ਜਨਤਕ ਛੁੱਟੀ ਦਾ ਵੀ ਐਲਾਨ ਕੀਤਾ ਗਿਆ ਹੈ,ਜੀ-20 ਈਵੈਂਟ (G-20 Event) ਦੌਰਾਨ 8 ਤੋਂ 10 ਸਤੰਬਰ ਤੱਕ ਸਾਰੇ ਮੈਟਰੋ ਸਟੇਸ਼ਨਾਂ ਦੇ ਐਂਟਰੀ ਗੇਟ ਸਟੇਸ਼ਨ ‘ਚ ਐਂਟਰੀ ਲਈ ਨਹੀਂ ਖੁੱਲ੍ਹਣਗੇ,ਪ੍ਰਾਪਤ ਜਾਣਕਾਰੀ ਅਨੁਸਾਰ ਮੋਤੀ ਬਾਗ,ਭੀਕਾਜੀ ਗਾਮਾ ਪਲੇਸ,ਮੁਨੀਰਕਾ,ਆਈਆਈਟੀ ਆਰਕੇ ਪੁਰਮ ਅਤੇ ਸਦਰ ਬਾਜ਼ਾਰ ਛਾਉਣੀ ਮੈਟਰੋ ਸਟੇਸ਼ਨਾਂ (Metro Stations) ਤੋਂ ਆਵਾਜਾਈ ਬੰਦ ਰਹੇਗੀ,ਪ੍ਰਗਤੀ ਮੈਦਾਨ ਦੇ ਨੇੜੇ ਹੋਣ ਕਾਰਨ ਸੁਪਰੀਮ ਕੋਰਟ ਦੇ ਮੈਟਰੋ ਸਟੇਸ਼ਨ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
G-20 Summit ਨੂੰ ਲੈ ਕੇ ਦਿੱਲੀ ਮੈਟਰੋ ਨੇ ਜਾਰੀ ਕੀਤੀ ਐਡਵਾਈਜ਼ਰੀ,39 ਮੈਟਰੋ ਸਟੇਸ਼ਨਾਂ ਦੇ ਗੇਟ ਰਹਿਣਗੇ ਬੰਦ
Date: