ਸ਼ਿਮਲਾ,10 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):- ਉੱਤਰੀ ਅਤੇ ਪੱਛਮੀ ਭਾਰਤ ਵਿਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ,ਹਿਮਾਚਲ ਪ੍ਰਦੇਸ਼ (Himachal Pradesh) ਸਮੇਤ ਪਹਾੜੀ ਰਾਜਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ,ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ,ਬੱਦਲ ਫਟਣ,ਮਕਾਨ ਡਿੱਗਣ, ਦਰੱਖਤ ਡਿੱਗਣ ਅਤੇ ਬਿਜਲੀ ਡਿੱਗਣ ਕਾਰਨ 34 ਲੋਕਾਂ ਦੀ ਮੌਤ ਹੋ ਗਈ ਹੈ,ਸਭ ਤੋਂ ਵੱਧ 11 ਮੌਤਾਂ ਹਿਮਾਚਲ ਵਿਚ ਹੋਈਆਂ ਹਨ,ਇਸ ਤੋਂ ਇਲਾਵਾ ਯੂਪੀ ਵਿਚ 8,ਉਤਰਾਖੰਡ ਵਿਚ 6,ਦਿੱਲੀ ਵਿਚ 3,ਜੰਮੂ-ਕਸ਼ਮੀਰ,ਹਰਿਆਣਾ ਅਤੇ ਪੰਜਾਬ ਵਿਚ ਦੋ-ਦੋ ਮੌਤਾਂ ਹੋਈਆਂ ਹਨ।
ਹਿਮਾਚਲ ਪ੍ਰਦੇਸ਼ ਦੇ ਮੰਡੀ ‘ਚ ਬਿਆਸ ਦਰਿਆ ‘ਚ 40 ਸਾਲ ਪੁਰਾਣਾ ਪੁਲ ਵਹਿ ਗਿਆ ਹੈ,ਹਿਮਾਚਲ ਪ੍ਰਦੇਸ਼ ‘ਚ 24 ਜੂਨ ਨੂੰ ਮਾਨਸੂਨ ਦੇ ਆਉਣ ਤੋਂ ਬਾਅਦ ਤੋਂ ਹੀ ਭਾਰੀ ਤਬਾਹੀ ਹੋਈ ਹੈ,ਸ਼ਨੀਵਾਰ ਦੇਰ ਰਾਤ ਮੰਡੀ ਅਤੇ ਕੁੱਲੂ ‘ਚ ਬੱਦਲ ਫਟਣ ਕਾਰਨ ਬਿਆਸ ਦਰਿਆ ‘ਚ ਪਾਣੀ ਅਚਾਨਕ ਵਧ ਗਿਆ,ਜਿਸ ‘ਚ ਤਿੰਨ ਪੁਲ,ਇਕ ਏਟੀਐੱਮ ਅਤੇ ਚਾਰ ਦੁਕਾਨਾਂ ਵਹਿ ਗਈਆਂ,ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ ਭਾਰੀ ਬਾਰਿਸ਼ ਨੂੰ ਲੈ ਕੇ ਰੈੱਡ ਅਤੇ ਆਰੇਂਜ ਅਲਰਟ (Red And Orange Alerts) ਜਾਰੀ ਕੀਤਾ ਹੈ।