ਚੰਡੀਗੜ੍ਹ, 02 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਵਿਚ ਇੱਕ ਦਿਨ ਵਿਚ 1921 ਥਾਵਾਂ ‘ਤੇ ਰਿਕਾਰਡ ਤੋੜ ਪਰਾਲੀ ਸਾੜੀ (Straw Saree) ਗਈ,ਸਖ਼ਤੀ ਅਤੇ ਜਾਗਰੂਕਤਾ ਦੇ ਬਾਵਜੂਦ ਕਿਸਾਨ ਲਗਾਤਾਰ ਪਰਾਲੀ ਸਾੜ ਰਹੇ ਹਨ,ਇਸ ਕਾਰਨ ਪੰਜਾਬ ਅਤੇ ਹਰਿਆਣਾ ‘ਚ ਹਵਾ ਦੀ ਗੁਣਵੱਤਾ ਵਿਗੜ ਗਈ ਹੈ,ਬੁੱਧਵਾਰ ਨੂੰ ਫਤਿਹਾਬਾਦ ‘ਚ AQI 420 ‘ਤੇ ਪਹੁੰਚ ਗਿਆ,ਜੀਟੀ ਬੈਲਟ (GT Belt) ਦੀ ਗੱਲ ਕਰੀਏ ਤਾਂ ਕੈਥਲ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਾ ਸੀ,ਇੱਥੇ AQI 386 ‘ਤੇ ਪਹੁੰਚ ਗਿਆ,ਬਠਿੰਡਾ ਵਿਚ AQI ਪੱਧਰ 277 ਅਤੇ ਮੰਡੀ ਗੋਬਿੰਦਗੜ੍ਹ ਵਿਚ 259 ਦਰਜ ਕੀਤਾ ਗਿਆ,ਅੰਕੜਿਆਂ ਅਨੁਸਾਰ ਸਾਲ 2021 ਵਿਚ 1 ਅਕਤੂਬਰ ਨੂੰ 1796 ਅਤੇ ਸਾਲ 2022 ਵਿਚ 1842 ਮਾਮਲੇ ਸਾਹਮਣੇ ਆਏ ਸਨ,ਹਾਲਾਂਕਿ ਪੰਜਾਬ ਵਿੱਚ ਇਸ ਸੀਜ਼ਨ ਵਿਚ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਹੁਣ ਤੱਕ 46 ਫੀਸਦੀ ਘੱਟ ਪਰਾਲੀ ਸਾੜੀ (Straw Saree) ਗਈ ਹੈ,ਸਾਲ 2021 ਵਿਚ ਇਸ ਸਮੇਂ ਤੱਕ ਪਰਾਲੀ ਸਾੜਨ (Burning Stubble) ਦੇ ਕੁੱਲ 14920 ਮਾਮਲੇ ਸਾਹਮਣੇ ਆਏ ਸਨ ਅਤੇ ਸਾਲ 2022 ਵਿਚ 17846 ਮਾਮਲੇ ਸਾਹਮਣੇ ਆਏ ਸਨ।
ਸਖ਼ਤੀ ਅਤੇ ਜਾਗਰੂਕਤਾ ਦੇ ਬਾਵਜੂਦ ਕਿਸਾਨ ਲਗਾਤਾਰ ਪਰਾਲੀ ਸਾੜ ਰਹੇ ਹਨ
Date: