ਨਵੀਂ ਦਿੱਲੀ, 21 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਦੇ 14 ਹਜ਼ਾਰ ਕਿਸਾਨਾਂ ਦਾ ਮਾਰਚ ਸ਼ੰਭੂ ਬਾਰਡਰ (Shambhu Border) ਤੋਂ ਦਿੱਲੀ ਤੱਕ ਸ਼ੁਰੂ ਹੋ ਗਿਆ ਹੈ,ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ‘ਚੌਥੇ ਗੇੜ ਦੀ ਗੱਲਬਾਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਮਿਲੇ ਹੁੰਗਾਰੇ ਨੂੰ ਦੇਖਦੇ ਹੋਏ ਅਸੀਂ ਪੰਜਵੇਂ ਦੌਰ ਦੀ ਮੀਟਿੰਗ ਦੀ ਯੋਜਨਾ ਬਣਾ ਰਹੇ ਹਾਂ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ,ਫਸਲੀ ਵਿਭਿੰਨਤਾ,ਪਰਾਲੀ ਦੇ ਮੁੱਦੇ’ ਵਰਗੇ ਮੁੱਦਿਆਂ ‘ਤੇ ਗੱਲਬਾਤ ਲਈ ਤਿਆਰ ਹਾਂ,ਮੇਰੀ ਅਪੀਲ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਸਾਡੀ ਕੋਸ਼ਿਸ਼ ਗੱਲਬਾਤ ਰਾਹੀਂ ਹੱਲ ਕੱਢਣ ਦੀ ਹੈ।
ਕਿਸਾਨਾਂ ਨਾਲ ਗੱਲਬਾਤ ਦੇ 5ਵੇਂ ਗੇੜ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਸਾਨੂੰ 5ਵੇਂ ਗੇੜ ਦੀ ਬੈਠਕ ਲਈ ਸਾਨੂੰ ਅੱਗੇ ਵਧਣਾ ਚਾਹੀਦਾ ਹੈ,ਇਸ ਮੁੱਦੇ ਦਾ ਸੰਵੇਦਨਸ਼ੀਲ ਹੋ ਕੇ ਆਪਣਾ ਪੱਖ ਰਖੇ,ਸਰਕਾਰ ਵੀ ਚਾਹੁੰਦੀ ਹੈ ਕਿ ਇਸ ਦਾ ਹੱਲ ਤਤਕਾਲੀ ਤੇ ਦੂਰਦੇਸ਼ੀ ਨਜ਼ਰੀਏ ਨਾਲ ਗੱਲਬਾਤ ਰਾਹੀਂ ਅੱਗੇ ਵਧਾਏ,ਹਾਲਾਂਕਿ ਉਨ੍ਹਾਂ ਕਿਹਾ ਕਿ ਅਜੇ ਤੱਕ (ਕਿਸਾਨਾਂ ਦੇ ਪੱਖ ਤੋਂ) 5ਵੇਂ ਗੇੜ ਦੀ ਮੀਟਿੰਗ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਆਈ ਹੈ,ਉਹ 1200 ਟਰੈਕਟਰ-ਟਰਾਲੀਆਂ (Tractor-Trolleys) ਲੈ ਕੇ ਰਾਜਧਾਨੀ ਵੱਲ ਜਾ ਰਹੇ ਹਨ,ਦੂਜੇ ਪਾਸੇ ਕਿਸਾਨ ਵੀ ਖਨੌਰੀ ਸਰਹੱਦ ਤੋਂ ਹਰਿਆਣਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ,ਇੱਥੇ ਵੀ 800 ਟਰੈਕਟਰ ਉਨ੍ਹਾਂ ਦੇ ਨਾਲ ਹਨ।