Adelaide,01,August,(Harpreet Singh Jassowal):– ਮੋਰੱਕੋ ਦੀ ਡਿਫੈਂਡਰ ਨੋਹੇਲਾ ਬੈਂਜ਼ੀਨਾ ਫੀਫਾ ਮਹਿਲਾ ਵਿਸ਼ਵ ਕੱਪ (Defender Nohela Benzina FIFA Women’s World Cup) ਦੀ ਟੀਮ ਦੇ ਦੂਜੇ ਮੈਚ ’ਚ ਦੱਖਣੀ ਕੋਰੀਆ ਵਿਰੁੱਧ ਜਦੋਂ ਮੈਦਾਨ ’ਤੇ ਉਤਰੀ ਤਾਂ ਉਹ ਹਿਜਾਬ ਪਹਿਨ ਕੇ ਸੀਨੀਅਰ ਪੱਧਰ ਦੇ ਵਿਸ਼ਵ ਪੱਧਰੀ ਟੂਰਨਾਮੈਂਟ ’ਚ ਖੇਡਣ ਵਾਲੀ ਪਹਿਲੀ ਮਹਿਲਾ ਫੁੱਟਬਾਲਰ ਬਣ ਗਈ,ਜਿਸ ਤੋਂ ਬਾਅਦ ‘ਮੁਸਲਿਮ ਵੂਮੈਨ ਇਨ ਸਪੋਰਟਸ ਨੈੱਟਵਰਕ’ ਦੀ ਸਹਿ-ਸੰਸਥਾਪਕ ਅਸਮਾਹ ਹੇਲਾਲ ਨੇ ਕਿਹਾ,‘‘ਮੈਨੂੰ ਇਸ ’ਚ ਕੋਈ ਸ਼ੱਕ ਨਹੀਂ ਹੈ।
ਕਿ ਹੁਣ ਵੱਧ ਤੋਂ ਵੱਧ ਮਹਿਲਾਵਾਂ ਤੇ ਮੁਸਲਿਮ ਲੜਕੀਆਂ ਬੈਂਜ਼ੀਨਾ (Benzina) ਤੋਂ ਪ੍ਰੇਰਣਾ ਲੈਣਗੀਆਂ ਤੇ ਇਸ ਦਾ ਸਿਰਫ਼ ਖਿਡਾਰੀਆਂ ‘ਤੇ ਹੀ ਨਹੀਂ,ਸਗੋਂ ਮੈਨੂੰ ਲੱਗਦਾ ਹੈ ਕਿ ਫੈਸਲਾ ਕਰਨ ਵਾਲੇ,ਕੋਚ ਤੇ ਹੋਰ ਖੇਡਾਂ ’ਤੇ ਵੀ ਅਸਰ ਪਵੇਗਾ,’’ਬੈਂਜ਼ੀਨਾ ਮੋਰੱਕੋ ਦੀ ਚੋਟੀ ਦੀ ਮਹਿਲਾ ਲੀਗ ਵਿੱਚ ‘ਐਸੋਸੀਏਸ਼ਨ ਸਪੋਰਟਸ ਆਫ਼ ਫੋਰਸਿਜ਼ ਆਰਮਡ ਰੋਇਲ’ ਲਈ ਪੇਸ਼ੇਵਰ ਕਲੱਬ ਫੁੱਟਬਾਲ ਖੇਡਦੀ ਹੈ,ਦੱਸ ਦਈਏ ਕਿ ਫੀਫਾ (FIFA) ਨੇ ਧਰਮ ਦੇ ਕਾਰਨ ਮੈਚਾਂ ’ਚ ਸਿਰ ਢਕ ਕੇ ਖੇਡਣ ਦੀ ਪਾਬੰਦੀ ਨੂੰ ‘ਸਿਹਤ ਤੇ ਸੁਰੱਖਿਆ ਕਾਰਨਾਂ’ ਤੋਂ 2014 ’ਚ ਪਲਟ ਦਿੱਤਾ ਸੀ।