ਨਵੀਂ ਦਿੱਲੀ,(ਹਰਪ੍ਰੀਤ ਸਿੰਘ ਜੱਸੋਵਾਲ):- ਵਿੱਤ ਮੰਤਰੀ ਅਤੇ ਕੇਂਦਰੀ ਵਿੱਤ ਮੰਤਰੀ ਦੀ ਅਗਵਾਈ ਵਾਲੀ ਕੌਂਸਲ ਨੇ ਸਿਨੇਮਾ ਹਾਲਾਂ ਵਿਚ ਪਰੋਸੇ ਜਾਣ ਵਾਲੇ ਭੋਜਨ ‘ਤੇ ਟੈਕਸ 18 ਫੀਸਦੀ ਤੋਂ ਘਟਾ ਕੇ ਸਿਰਫ਼ 5 ਫੀਸਦੀ ਕਰਨ ਦਾ ਫ਼ੈਸਲਾ ਕੀਤਾ ਹੈ,ਮਾਲੀਆ ਸਕੱਤਰ ਸੰਜੇ ਮਲਹੋਤਰਾ ਨੇ ਕਿਹਾ ਕਿ “ਜੀਐਸਟੀ ਕੌਂਸਲ (GST Council) ਦੁਆਰਾ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸਿਨੇਮਾ ਹਾਲਾਂ ਵਿਚ ਖਪਤ ਕੀਤੇ ਜਾਣ ਵਾਲੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ‘ਤੇ 5 ਪ੍ਰਤੀਸ਼ਤ ਜੀਐਸਟੀ ਲੱਗੇਗਾ,ਨਾ ਕਿ 18 ਪ੍ਰਤੀਸ਼ਤ।
ਕੌਂਸਲ ਨੇ ਆਨਲਾਈਨ ਗੇਮਿੰਗ,ਕੈਸੀਨੋ ਅਤੇ ਘੋੜ ਦੌੜ ‘ਤੇ 28 ਫ਼ੀਸਦੀ ਟੈਕਸ ਲਗਾਉਣ ਲਈ ਵੀ ਸਹਿਮਤੀ ਪ੍ਰਗਟਾਈ ਹੈ ਅਤੇ ਇਹ ਟੈਕਸ ਪੂਰੇ ਫੇਸ ਵੈਲਿਊ ‘ਤੇ ਲਗਾਇਆ ਜਾਵੇਗਾ,”ਜੀਐਸਟੀ ਕੌਂਸਲ (GST Council) ਨੇ ਫੈਸਲਾ ਕੀਤਾ ਹੈ ਕਿ ਐਂਟਰੀ ਪੁਆਇੰਟ (Entry Point) ‘ਤੇ ਔਨਲਾਈਨ ਗੇਮਿੰਗ,ਕੈਸੀਨੋ ਅਤੇ ਘੋੜ ਦੌੜ ‘ਤੇ ਸੱਟੇਬਾਜ਼ੀ ਦੀ ਪੂਰੀ ਕੀਮਤ ‘ਤੇ 28 ਪ੍ਰਤੀਸ਼ਤ ਟੈਕਸ ਲਗਾਇਆ ਜਾਵੇਗਾ।
ਨਵੀਂ ਦਿੱਲੀ (New Delhi) ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੱਛਮੀ ਬੰਗਾਲ ਦੇ ਵਿੱਤ ਮੰਤਰੀ ਚੰਦਰੀਮਾ ਭੱਟਾਚਾਰੀਆ ਨੇ ਕਿਹਾ ਕਿ ਕੌਂਸਲ ਨੇ ਦੁਰਲੱਭ ਬਿਮਾਰੀਆਂ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਕੈਂਸਰ ਡਰੱਗ ਡਾਇਨਟੁਕਸੀਮਬ ਅਤੇ ਫੂਡ ਫਾਰ ਸਪੈਸ਼ਲ ਮੈਡੀਕਲ ਪਰਪਜ਼ (ਐਫਐਸਐਮਪੀ) ਦੇ ਆਯਾਤ ਉੱਤੇ ਜੀਐਸਟੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ।