CHANDIGARH,31 JULY,(HARPREET SINGH JASSOWAL):- ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਜਤਿੰਦਰ ਜਿੰਦੀ (Gangster Jitendra Jindi) ਤੇ ਉਸ ਦੇ ਸਾਥੀ ਪੁਨੀਤ ਬੈਂਸ ਉਰਫ਼ ਮਨੀ ਤੋਂ 9 ਨਾਜ਼ਾਇਜ਼ ਹਥਿਆਰ ਜ਼ਬਤ ਕੀਤੇ ਗਏ ਹਨ,ਇਸ ਸਬੰਧੀ ਪੰਜਾਬ ਡੀਜੀਪੀ ਗੌਰਵ ਯਾਦਵ (Punjab DGP Gaurav Yadav) ਨੇ ਵੀ ਟਵੀਟ ਕੀਤਾ ਹੈ,ਡੀਜੀਪੀ (DGP) ਨੇ ਟਵੀਟ ਕਰ ਕੇ ਲਿਖਿਆ ਕਿ ”ਪੰਜਾਬ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਨਾਕਾਮ ਕਰਦੇ ਹੋਏ ਲੁਧਿਆਣਾ ਪੁਲਿਸ ਵੱਲੋਂ 2 ਵੱਡੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਹਨਾਂ ਵਿਚੋ ਇੱਕ ਪਿਛਲੇ 5 ਸਾਲਾਂ ਤੋਂ ਭਗੋੜਾ ਸੀ,ਗੈਂਗਸਟਰ ਜਤਿੰਦਰ ਜਿੰਦੀ ਦੇ ਖਿਲਾਫ 18 ਮੁਕੱਦਮੇ ਅਤੇ ਗੈਂਗਸਟਰ ਪੁਨੀਤ ਬੈਂਸ ਮਨੀ ਦੇ ਖਿਲਾਫ਼ 10 ਮੁਕੱਦਮੇ ਦਰਜ ਹਨ,ਇਹਨਾਂ ਗੈਂਗਸਟਰਾਂ ਪਾਸੋ 9 ਨਾਜਾਇਜ਼ ਹਥਿਆਰ ਵੀ ਜ਼ਬਤ ਕੀਤੇ ਗਏ ਹਨ।”
ਗੈਂਗਸਟਰ ਜਤਿੰਦਰ ਜਿੰਦੀ ਤੇ ਪੁਨੀਤ ਬੈਂਸ ਤੋਂ 9 ਨਾਜਾਇਜ਼ ਹਥਿਆਰ ਵੀ ਜ਼ਬਤ ਕੀਤੇ ਗਏ
Date: