ਕੈਨੇਡਾ, 21 ਸਤੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਗੈਂਗਸਟਰ ਸੁੱਖਾ ਦੁੱਨੇਕੇ (Gangster Sukha Dunneke) ਦੀ ਕੈਨੇਡਾ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ,ਕੈਨੇਡਾ ‘ਚ ਗੈਂਗਵਾਰ ਦੇ ਚੱਲਦਿਆਂ ਗੋਲੀਆਂ ਮਾਰੀਆਂ ਗਈਆਂ ਹਨ,ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼,ਲੁੱਟ-ਖੋਹ,ਚੋਰੀ,ਡਕੈਤੀ,ਅਗਵਾ ਅਤੇ ਫਿਰੌਤੀ ਦੇ ਅਨੇਕਾ ਕੇਸ ਦਰਜ ਹਨ,ਮਿਲੀ ਜਾਣਕਾਕੀ ਅਨੁਸਾਰ ਉਹ ਮੋਗਾ ਜ਼ਿਲ੍ਹੇ ਦੇ ਪਿੰਡ ਦੁੱਨੇਕੇ ਦਾ ਰਹਿਣ ਵਾਲਾ ਸੀ,ਇਸੇ ਲਈ ਉਹ ਆਪਣੇ ਨਾਂ ਪਿੱਛੇ ਦੁੱਨੇਕੇ ਜੋੜਦਾ ਹੈ।
ਉਸ ‘ਤੇ ਇਕ ਲੱਖ ਰੁਪਏ ਦਾ ਇਨਾਮ ਹੈ,ਸੁੱਖਾ ਦੁੱਨੇਕੇ ਕੁਝ ਸਮਾਂ ਪਹਿਲਾਂ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਗਿਆ ਸੀ।ਪੰਜਾਬ ਤੋਂ 2017 ‘ਚ ਜਾਅਲੀ ਪਾਸਪੋਰਟ ਬਣਾ ਕੇ ਕੈਨੇਡਾ ਫਰਾਰ ਹੋਏ A ਕੈਟਾਗਰੀ ਦੇ ਗੈਂਗਸਟਰ ਸੁਖਦੁਲ ਸਿੰਘ ਗਿੱਲ ਉਰਫ਼ ਸੁੱਖਾ ਦੁੱਨੇਕੇ ਦਾ ਕਤਲ ਕਰ ਦਿੱਤਾ ਗਿਆ ਹੈ,ਉਹ 41 ਅੱਤਵਾਦੀਆਂ ਅਤੇ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਸੀ,ਜਿਸ ਨੂੰ ਐੱਨ.ਆਈ.ਏ. ਨੇ ਵੀ ਜਾਰੀ ਕੀਤਾ ਸੀ,ਕੈਨੇਡਾ ਵਿੱਚ ਖਾਲਿਸਤਾਨੀ ਨਿੱਝਰ ਤੋਂ ਬਾਅਦ ਇਹ ਦੂਜੀ ਵੱਡੀ ਘਟਨਾ ਹੈ।