NEW DELHI,20 JULY,(HARPREET SINGH JASSOWAL):- ਵਿਸ਼ਵ ਕੱਪ 2023 ਤੋਂ ਪਹਿਲਾਂ ਏਸ਼ੀਆਈ ਮਹਾਦੀਪ ਦਾ ਸਭ ਤੋਂ ਵੱਡਾ ਕ੍ਰਿਕਟ ਟੂਰਨਾਮੈਂਟ ਏਸ਼ੀਆ ਕੱਪ (Cricket Tournament Asia Cup) ਅਗਸਤ ਤੇ ਸਤੰਬਰ ਵਿਚ ਪਾਕਿਸਤਾਨ ਤੇ ਸ਼੍ਰੀਲੰਕਾ ਵਿਚ ਖੇਡਿਆ ਜਾਵੇਗਾ। ਹੁਣ ਏਸ਼ੀਆ ਕੱਪ 2023 ਦਾ ਸ਼ੈਡਿਊਲ ਜਾਰੀ ਹੋ ਗਿਆ ਹੈ। ਭਾਰਤ ਤੇ ਪਾਕਿਸਤਾਨ ਦੇ ਵਿਚ ਮੁਕਾਬਲਾ 2 ਸਤੰਬਰ 2023 ਨੂੰ ਸ਼੍ਰੀਲੰਕਾ ਦੇ ਕੈਂਡੀ ਵਿਚ ਖੇਡਿਆ ਜਾਵੇਗਾ। 3 ਸਤੰਬਰ 2023 ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ (Gaddafi Stadium) ਵਿਚ ਬੰਗਲਾਦੇਸ਼ ਬਨਾਮ ਅਫਗਾਨਿਸਤਾਨ ਦੇ ਵਿਚ ਮੈਚ ਹੋਵੇਗਾ। 4 ਸਤੰਬਰ 2023 ਨੂੰ ਕੈਂਡੀ ਸ਼੍ਰੀਲੰਕਾ ਵਿਚ ਭਾਰਤ ਤੇ ਨੇਪਾਲ ਵਿਚ ਖੇਡਿਆ ਜਾਵੇਗਾ। ਅਫਗਾਨਿਸਤਾਨ ਬਨਾਮ ਸ਼੍ਰੀਲੰਕਾ ਵਿਚ ਮੈਚ 5 ਸਤੰਬਰ 2023 ਨੂੰ ਲਾਹੌਰ ਵਿਚ ਖੇਡਿਆ ਜਾਵੇਗਾ। ਸੁਪਰ ਚਾਰ ਮੁਕਾਬਲਿਆਂ ਦਾ ਪਹਿਲਾ ਮੈਚ 6 ਸਤੰਬਰ 2023 ਨੂੰ A1 ਬਨਾਮ B2 ਦੇ ਵਿਚ ਲਾਹੌਰ ਵਿਚ ਖੇਡਿਆ ਜਾਵੇਗਾ। ਕੋਲੰਬੋ ਵਿਚ 9 ਸਤੰਬਰ ਨੂੰ A1 ਬਨਾਮ B1 ਮੈਚ ਖੇਡਿਆ ਜਾਵੇਗਾ।
ਵਿਸ਼ਵ ਕੱਪ 2023: 2 ਸਤੰਬਰ ਨੂੰ ਹੋਵੇਗਾ ਭਾਰਤ-ਪਾਕਿ ‘ਚ ਮਹਾ ਮੁਕਾਬਲਾ
Date: