Chandigarg,01 August,(Harpreet Singh Jassowal):- ਮੌਸਮ ਵਿਭਾਗ (Department of Meteorology) ਮੁਤਾਬਕ 3 ਅਗਸਤ ਤੱਕ ਭਾਰਤ ਦੇ ਕਈ ਹਿੱਸਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ,3 ਅਗਸਤ ਤੱਕ ਪੂਰਬੀ ਉੱਤਰ ਪ੍ਰਦੇਸ਼,ਬਿਹਾਰ, ਝਾਰਖੰਡ ਤੇ ਓਡੀਸ਼ਾ ਵਿਚ ਹਲਕੀ/ਮੱਧਮ ਮੀਂਹ ਦੇ ਨਾਲ-ਨਾਲ ਸਥਾਨਾਂ ‘ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ,ਪੂਰਬੀ ਰਾਜਸਥਾਨ ਵਿਚ 31 ਜੁਲਾਈ ਨੂੰ 2 ਅਗਸਤ ਨੂੰ ਇਸੇ ਤਰ੍ਹਾਂ ਦੀ ਮੌਸਮ ਦੀ ਸਥਿਤੀ ਹੋਣ ਦੀ ਸੰਭਾਵਨਾ ਹੈ,1-3 ਅਗਸਤ ਤੱਕ ਉਤਰਾਖੰਡ ਵਿਚ, 1 ਤੇ 2 ਅਗਸਤ ਨੂੰ ਪੱਛਮੀ ਉੱਤਰ ਪ੍ਰਦੇਸ਼ ਵਿਚ 2 ਤੇ 3 ਅਗਸਤ ਨੂੰ ਦਿੱਲੀ,ਹਿਮਾਚਲ ਪ੍ਰਦੇਸ਼,ਪੰਜਾਬ,ਹਰਿਆਣਾ ਤੇ ਚੰਡੀਗੜ੍ਹ ਵਿਚ ਹਲਕੀ/ਮੱਧਮ ਮੀਂਹ ਦੇ ਨਾਲ ਭਾਰੀ ਮੀਂਹ ਦੀ ਵੀ ਉਮੀਦ ਹੈ,3 ਅਗਸਤ ਤੱਕ ਉੱਤਰ-ਪੱਛਮ ਭਾਰਤ ਵਿਚ ਕਿਤੇ-ਕਿਤੇ ਬਿਜਲੀ ਡਿਗਣ ਦੀ ਵੀ ਭਵਿੱਖਬਾਣੀ ਕੀਤੀ ਹੈ,ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਪੂਰਬੀ ਮੱਧ ਪ੍ਰਦੇਸ਼ ਤੇ ਉੱਤਰੀ ਛੱਤੀਸਗੜ੍ਹ ਵਿਚ ਹਲਕੀ/ਮੱਧਮ ਮੀਂਹ/ਹਨ੍ਹੇਰੀ ਤੇ ਬਿਜਲੀ ਡਿਗਣ ਦੇ ਨਾਲ-ਨਾਲ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਦੀ ਵੀ ਭਵਿੱਖਬਾਣੀ ਕੀਤੀ ਹੈ।
ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ 3 ਅਗਸਤ ਤੱਕ ਭਾਰੀ ਮੀਂਹ ਦਾ ਅਲਰਟ
Date: