CHANDIGARH,17 JULY,(HARPREET SINGH JASSOWAL):- ਨਸ਼ਾ ਤਸਕਰੀ ਤੇ ਕੌਮੀ ਸੁਰੱਖਿਆ ਇਹ ਦੋ ਵੱਡੀਆਂ ਚੁਣੌਤੀਆਂ ਦੇਸ਼ ਦੇ ਸਾਹਮਣੇ ਹਨ,ਜਿਨ੍ਹਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਅਹਿਮ ਮੀਟਿੰਗ ਕਰਨਗੇ,ਇਹ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਵੇਗੀ,ਇਸ ਮੀਟਿੰਗ ਵਿਚ 10 ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਹਿੱਸਾ ਲੈਣਗੇ,ਸਰਹੱਦੀ ਸੂਬਾ ਹੋਣ ਕਾਰਨ ਆਏ ਦਿਨ ਹੀ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਡਰੋਨ (Drone) ਜ਼ਰੀਏ ਨਸ਼ੇ ਭੇਜਣ ਦੀਆਂ ਕੋਸ਼ਿਸ਼ਾਂ ਜਾਰੀ ਹਨ,ਜਿਸ ਨੂੰ ਕਿ ਬੀ. ਐੱਸ. ਐੱਫ. (B.S.F.) ਵੱਲੋਂ ਨਾਕਾਮ ਵੀ ਕੀਤਾ ਜਾਂਦਾ ਹੈ,ਇਸ ਮੁੱਦੇ ‘ਤੇ ਖ਼ਾਸ ਚਰਚਾ ਹੋਣ ਦੀ ਸੰਭਾਵਨਾ ਹੈ।
ਨਸ਼ਾ ਤਸਕਰੀ ਤੇ ਕੌਮੀ ਸੁਰੱਖਿਆ ਨੂੰ ਲੈ ਕੇ ਅੱਜ ਹੋਵੇਗੀ ਅਹਿਮ ਮੀਟਿੰਗ
Date: