ਚੰਡੀਗੜ੍ਹ, 22 ਅਕਤੂਬਰ (ਹਰਪ੍ਰੀਤ ਸਿੰਘ ਜੱਸੋਵਾਲ):- ਧਰਮਸ਼ਾਲਾ ਕ੍ਰਿਕਟ ਸਟੇਡੀਅਮ (Dharamshala Cricket Stadium) ਵਿਚ ਅੱਜ ਹੋਣ ਵਾਲੇ ਭਾਰਤ ਤੇ ਨਿਊਜ਼ੀਲੈਂਡ (New Zealand) ਦੇ ਮੁਕਾਬਲੇ ਵਿਚ ਤੈਅ ਹੋਵੇਗਾ ਕਿ ਕਿਸ ਟੀਮ ਦਾ ਵਿਜੇ ਰੱਥ ਰੁਕਣ ਵਾਲਾ ਹੈ,ਹੁਣ ਤੱਕ ਵਿਸ਼ਵ ਕੱਰ ਵਿਚ ਦੋਵੇਂ ਟੀਮਾਂ ਚਾਰ-ਚਾਰ ਮੁਕਾਬਲੇ ਜਿੱਤ ਚੁੱਕੀ ਹੈ,ਦੋਵੇਂ ਹੀ ਟੀਮਾਂ ਪੰਜਵੀਂ ਜਿੱਤ ਲਈ ਧਰਮਸ਼ਾਲਾ ਪਹੁੰਚੀ ਹੈ,ਭਾਰਤੀ ਟੀਮ ਨੂੰ ਨਿਊਜ਼ੀਲੈਂਡ (New Zealand) ਦੀ ਤੇਜ਼ ਗੇਂਦਬਾਜ਼ੀ ਤੋਂ ਸਾਵਧਾਨ ਰਹਿਣਾ ਹੋਵੇਗਾ।
ਮਿਚੇਲ ਸੈਂਟਨਰ ਵੀ ਸਪਿਨ ਦਾ ਜਾਲ ਵਿਛਾ ਰਹੇ ਹਨ,ਹਾਲਾਂਕਿ ਧਰਮਸ਼ਾਲਾ ਵਿਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾਇਆ ਹੈ,16 ਅਕਤੂਬਰ 2016 ਨੂੰ ਭਾਰਤ ਤੇ ਨਿਊਜ਼ੀਲੈਂਡ ਦੇ ਵਿਚ ਇਥੇ ਮੈਚ ਹੋਇਆ ਸੀ,ਇਸ ਵਿਚ ਭਾਰਤੀ ਟੀਮ ਨੇ 6 ਵਿਕਟਾਂ ਤੋਂ ਜਿੱਤ ਹਾਸਲ ਕੀਤੀ ਸੀ,ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ 190 ‘ਤੇ ਸਿਮਟ ਗਈ ਸੀ,ਮੈਚ ਵਿਚ ਵਿਰਾਟ ਕੋਹਲੀ (Virat Kohli) ਨੇ ਨਾਟ ਆਊਟ (Not Out) 85 ਦੌੜਾਂ ਦੀ ਪਾਰੀ ਖੇਡੀ ਸੀ।