Patiala,07 Nov,(Azad Soch News):- ਪੰਜਾਬ ‘ਚ ਪਰਾਲੀ ਸਾੜਨ (Burning Stubble) ਦੀ ਰਫਤਾਰ 8 ਦਿਨਾਂ ‘ਚ 25 ਗੁਣਾ ਵਧ ਗਈ ਹੈ ਜਿਸ ਕਾਰਨ ਹਵਾ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ,ਸੂਬੇ ਵਿੱਚ 28 ਅਕਤੂਬਰ ਨੂੰ ਪਰਾਲੀ ਸਾੜਨ ਦੇ ਕੁੱਲ 127 ਮਾਮਲੇ ਸਾਹਮਣੇ ਆਏ ਸਨ,29 ਅਕਤੂਬਰ ਨੂੰ ਇਹ ਗਿਣਤੀ ਵਧ ਕੇ 1,068 ਹੋ ਗਈ,ਐਤਵਾਰ ਨੂੰ ਇਸ ਸੀਜ਼ਨ ਦੇ ਸਭ ਤੋਂ ਵੱਧ 3,230 ਮਾਮਲੇ ਸਾਹਮਣੇ ਆਏ,ਸੋਮਵਾਰ ਨੂੰ ਪਰਾਲੀ ਸਾੜਨ (Burning Stubble) ਦੇ ਮਾਮਲਿਆਂ ਵਿੱਚ ਕਮੀ ਆਈ ਅਤੇ ਕੁੱਲ 2,060 ਮਾਮਲੇ ਸਾਹਮਣੇ ਆਏ,ਇਨ੍ਹਾਂ ਵਿੱਚੋਂ ਸਭ ਤੋਂ ਵੱਧ 509 ਕੇਸ ਸੰਗਰੂਰ ਦੇ ਹਨ,ਸੰਗਰੂਰ ਵਿੱਚ ਹੁਣ ਤੱਕ ਪਰਾਲੀ ਸਾੜਨ (Burning Stubble) ਦੇ ਕੁੱਲ 3,207 ਮਾਮਲੇ ਸਾਹਮਣੇ ਆਏ ਹਨ।
ਜੋ ਕਿ ਸੂਬੇ ਵਿੱਚ ਸਭ ਤੋਂ ਵੱਧ ਹਨ,ਇਸ ਤੋਂ ਇਲਾਵਾ ਫ਼ਿਰੋਜ਼ਪੁਰ 1,976 ਮਾਮਲਿਆਂ ਨਾਲ ਦੂਜੇ ਸਥਾਨ ‘ਤੇ, ਤਰਨਤਾਰਨ 1,809 ਮਾਮਲਿਆਂ ਨਾਲ ਤੀਜੇ ਸਥਾਨ ‘ਤੇ,ਮਾਨਸਾ 1,451 ਮਾਮਲਿਆਂ ਨਾਲ ਚੌਥੇ ਸਥਾਨ ‘ਤੇ ਅਤੇ ਅੰਮ੍ਰਿਤਸਰ 1,439 ਮਾਮਲਿਆਂ ਨਾਲ ਪੰਜਵੇਂ ਸਥਾਨ ‘ਤੇ ਹੈ,ਇਸ ਵਾਰ 6 ਨਵੰਬਰ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੇ 17,403 ਮਾਮਲੇ ਸਾਹਮਣੇ ਆਏ ਹਨ,ਹਾਲਾਂਕਿ ਇਹ ਅੰਕੜਾ ਪਿਛਲੇ ਸਾਲ ਦੀ ਇਸ ਤਰੀਕ ਨਾਲੋਂ ਘੱਟ ਹੈ,ਪਿਛਲੇ ਸਾਲ ਇਸ ਸਮੇਂ ਤੱਕ, 29,999 ਮਾਮਲੇ ਸਨ,ਸਾਲ 2021 ਵਿੱਚ ਪਰਾਲੀ ਸਾੜਨ (Burning Stubble) ਦੇ ਅੰਕੜੇ 32,734 ਸਨ,ਰਾਜ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵਾਧੇ ਦੇ ਨਾਲ,ਹਵਾ ਦੀ ਗੁਣਵੱਤਾ ਵੀ ਵਿਗੜ ਗਈ ਹੈ।