ਚੰਡੀਗੜ੍ਹ, 27 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):- ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਦੇ ਹਰਿਆਣਾਂ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ (Internet Services) ਠੱਪ ਕੀਤੀਆਂ ਗਈਆਂ ਸਨ। ਸੁਨਾਮ, ਲਹਿਰਗਾਗਾ, ਛਾਜਲੀ, ਖਨੌਰੀ ਅਤੇ ਪਾਤੜਾਂ ਖੇਤਰਾਂ ਵਿੱਚ ਕਿਸਾਨੀ ਅੰਦੋਲਨ (Peasant Movement) ਕਾਰਨ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਸੀ,ਇੱਥੇ 12 ਫਰਵਰੀ ਦੀ ਰਾਤ ਤੋਂ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਸਨ,ਜਿਸ ਤੋਂ ਬਾਅਦ ਹੁਣ ਸੰਗਰੂਰ ‘ਚ ਮੁੜ ਤੋਂ ਇੰਟਰਨੈੱਟ ਸੇਵਾਵਾਂ ਬਹਾਲ (Internet Services Restored) ਕਰ ਦਿੱਤੀਆਂ ਗਈਆਂ ਹਨ,ਇਹ ਸੇਵਾਵਾਂ ਜ਼ਿਆਦਾਤਰ ਸੰਗਰੂਰ ਤੇ ਪਟਿਆਲਾ ਦੇ ਇਲਾਕਿਆਂ ਵਿੱਚ ਠੱਪ ਕੀਤੀਆਂ ਗਈਆਂ ਸਨ।
ਮੁੜ ਬਹਾਲ ਹੋਈਆਂ ਇੰਟਰਨੈੱਟ ਸੇਵਾਵਾਂ,ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਦੇ ਹਰਿਆਣਾਂ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ Internet Services ਠੱਪ ਕੀਤੀਆਂ ਗਈਆਂ ਸਨ
Date: