हम हिन्दू है❓
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥
ਲੱਗਦਾ ਹੁਣ ਸਾਨੂੰ ਵੀ ਤੁਹਾਡੇ ਸਾਰਿਆਂ ਦੀ ਤਰ੍ਹਾਂ ਹਿੰਦੂ ਰਾਸ਼ਟਰ ਦੇ ਹੱਕ ਵਿੱਚ ਭੁਗਤਣਾ ਪੈਣਾ ਹੈ❓
ਮਾਮਲਾ ਸਕੂਲ ਬੋਰਡ ਦੇ ਰਿਕਾਰਡ ਵਿੱਚ ਬੱਚਿਆਂ ਨੂੰ ਜ਼ਬਰਦਸਤੀ ਧਰਮਾਂ ਨਾਲ ਨੂੜਨ ਦਾ
ਹੁਣ ਤੁਸੀਂ ਸਾਰੇ ਭਾਰਤੀ ਅਤੇ ਪੰਜਾਬੀ ਲੋਕ ਸਰਕਾਰੀ ਰਿਕਾਰਡ ਵਿੱਚ ਸੈਕੂਲਰ ਨਹੀਂ ਸਗੋਂ ਹਿੰਦੂ ਰਾਸ਼ਟਰ ਦੇ ਨਿਰਮਾਣ ਵਿੱਚ ਸਹਿਯੋਗੀ ਹੋ।
ਹੁਣ CBSC ਬੋਰਡ ਵਾਲੇ ਵੀ ਬੱਚਿਆਂ ਨੂੰ ਸਕੂਲਾਂ ਰਾਹੀਂ ਜ਼ਬਰਦਸਤੀ ਧਰਮਾਂ ਦੇ ਖਾਨੇ ਵਿੱਚ ਸੁੱਟ ਰਹੇ ਹਨ।
ਚੰਡੀਗੜ੍ਹ, 03 ਸਤੰਬਰ,(ਸਤਨਾਮ ਸਿੰਘ ਦਾਊਂ):- ਹੁਣ ਸਾਰੇ ਪੰਜਾਬ ਅਤੇ ਭਾਰਤ ਦੇ OBC ਅਤੇ BC ਵਰਗ ਦੇ ਵਿਦਿਆਰਥੀਆਂ ਤੋਂ ਬਾਅਦ ਹਰੇਕ ਵਿਦਿਆਰਥੀ ਭਾਵੇਂ ਉਹ ਜਰਨਲ ਕੈਟੇਗਰੀ ਨਾਲ ਸਬੰਧਤ ਹੀ ਹੋਵੇ ਅਤੇ ਉਹਨਾਂ ਨੂੰ ਕਿਸੇ ਰਿਜ਼ਰਵੇਸ਼ਨ ਦੇ ਸਰਟੀਫਿਕੇਟ ਦੀ ਲੋੜ ਨਾ ਵੀ ਹੋਵੇ ਤਾਂ ਵੀ ਉਹਨਾਂ ਨੂੰ CBSC ਅਤੇ ਹੋਰ ਸਕੂਲ ਬੋਰਡ ਦੇ ਅੰਕੜਿਆਂ ਵਿੱਚ ਸੈਕੂਲਰ (Others) ਦੀ ਥਾਂ ਹਿੰਦੂ ਰਾਸ਼ਟਰ ਬਣਾਉਣ ਦਾ ਚੁੱਪ ਚਾਪ ਹਿੱਸਾ ਬਣਾ ਦਿੱਤਾਂ ਗਿਆ ਹੈ।
ਤੁਹਾਡੇ ਬੱਚਿਆਂ ਨੂੰ CBSC ਸਕੂਲ ਬੋਰਡ ਦੇ ਰੀਕਾਰਡ ਵਿੱਚ ਜ਼ਬਰਦਸਤੀ ਧਾਰਮਿਕ ਬਣਾਇਆ ਜਾ ਰਿਹਾ ਹੈ ਅਤੇ ਤੁਸੀਂ ਬੋਰਡ ਦੇ ਫਾਰਮ ਅਤੇ ਸਕੂਲ ਰਿਕਾਰਡ ਵਿੱਚ ਧਰਮਾਂ ਦਾ ਖ਼ਾਨਾ ਖਾਲੀ ਨਹੀਂ ਛੱਡ ਸਕਦੇ ,ਨਾਹੀ ਤੁਸੀਂ (others) ਲਿਖ ਕੇ ਆਪਣੇ ਬੱਚਿਆਂ ਦੀ ਧਾਰਮਿਕ ਪਛਾਣ ਨੂੰ ਛੁਪਾ ਸਕਦੇ ਹੋ। ਹੁਣ ਤੁਹਾਡੇ ਬੱਚਿਆਂ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਜ਼ਬਰਦਸਤੀ ਧਰਮਾਂ ਨਾਲ ਨੂੜ ਕੇ ਧਰਮ ਥੋਪੇ ਜ਼ਾ ਰਹੇ ਹਨ।
ਸੰਨ 2021 ਤੋਂ ਪਹਿਲਾਂ ਪੰਜਾਬ ਦੀਆਂ ਪਛੜੀਆਂ ਸ੍ਰੇਣੀਆ ਦੇ ਕਰੋੜਾ ਪਰਿਵਾਰ ਜਿਹਨਾਂ ਦੀ ਇਨਕਮ ਟੈਕਸ ਰਿਟਰਨ ਮੁਤਾਬਿਕ ਉਹ ਕ੍ਰੀਮੀ ਲੇਅਰ ਵਿੱਚ ਨਹੀਂ ਆਉਂਦੇ ਸਨ। ਉਹਨਾਂ ਪਰਿਵਾਰਾਂ ਦੇ ਮੈਂਬਰ ਸਰਕਾਰੀ ਸਹੂਲਤਾਂ ਲੈਣ ਲਈ OBC/BC ਸਰਟੀਫਿਕੇਟ ਬਣਵਾ ਲੈਂਦੇ ਸਨ। ਅਜਿਹੇ ਸਰਟੀਫਿਕੇਟ ਬਣਵਾਉਣ ਲਈ ਅਰਜ਼ੀ ਵਿੱਚ ਧਰਮ ਦੱਸਣ ਜਾਂ ਨਹੀਂ ਦੱਸਣ ਦੀ ਮਰਜ਼ੀ ਹੁੰਦੀ ਸੀ। ਜੋ ਲੋਕ ਆਪਣਾ ਧਰਮ ਜੰਤਕ ਨਹੀਂ ਕਰਨਾ ਚਾਹੁੰਦੇ ਸਨ ਜਾਂ ਉਹ ਕਿਸੇ ਹੋਰ ਵਿਚਾਰਾਂ ਦੇ ਹੁੰਦੇ ਸਨ ਅਜਿਹੇ ਲੋਕ ਆਪਣੇ ਸਰਟੀਫਿਕੇਟ ਬਣਵਾਉਣ ਦੀ ਅਰਜ਼ੀ ਵਿੱਚ ਹਿੰਦੂ, ਸਿੱਖ, ਮੁਸਲਮਾਨ, ਬੁੱਧ, ਈਸਾਈ ਧਰਮ ਤੋਂ ਇਲਾਵਾ ਹੋਰ ਕਾਲਮ (Others) ਵਿੱਚ ਆਪਣੇ ਆਪ ਨੂੰ ਦਰਸਾ ਦਿੰਦੇ ਸਨ।
ਦੋ ਸਾਲ ਪਹਿਲਾਂ ਆਰ ਐਸ ਐਸ ਪੱਖੀ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਚਲਦਿਆਂ ਪੰਜਾਬ ਸਰਕਾਰ ਨੇ ਵੀ ਅਜਿਹੇ ਸਰਟੀਫਿਕੇਟ ਬਣਵਾਉਣ ਲਈ ਅਰਜ਼ੀ ਫਾਰਮਾਂ ਦੇ ਕਾਲਮ ਵਿੱਚੋਂ ਹੋਰ ਜਾਂ Others ਕਾਲਮ ਨੂੰ ਬੰਦ ਕਰਕੇ ਜ਼ਬਰਦਸਤੀ ਹਿੰਦੂ,ਸਿੱਖ, ਬੁੱਧ ਆਦਿ ਲਿਖਣਾ ਸ਼ੁਰੂ ਕਰ ਦਿੱਤਾ ਹੈ। ਅਖੌਤੀ ਹਿੰਦੂ ਰਾਸ਼ਟਰ ਨਿਰਮਾਣ ਵਾਲੇ ਸੱਤਾਧਾਰੀ ਮੁਸਲਮਾਨਾਂ ਅਤੇ ਈਸਾਈਆਂ ਨੂੰ ਆਪਣਾ ਦੁਸ਼ਮਣ ਅਤੇ ਸਿੱਖ, ਬੁੱਧ, ਕਮਰੇਡ, ਨਾਸਤਿਕ, ਤਰਕਸ਼ੀਲ ਜਾਂ ਹੋਰਾਂ ਆਦਿ ਨੂੰ ਹਿੰਦੂ ਧਰਮ ਦਾ ਅੰਗ ਹੀ ਮੰਨਦੇ ਹਨ।
ਇਸ ਲਈ ਹੁਣ ਪੰਜਾਬ ਦੇ ਲੱਖਾਂ ਪਰਿਵਾਰ ਜਾਂ ਬੱਚੇ ਸਕੂਲਾਂ ਵਿੱਚ ਦਾਖਲਿਆ, ਨੌਕਰੀਆਂ ਜਾਂ ਹੋਰ ਸਰਕਾਰੀ ਸਹੂਲਤਾਂ ਲੈਣ ਲਈ ਅਜਿਹਾ ਸਰਟੀਫਿਕੇਟ ਬਣਵਾਉਂਦੇ ਹਨ ਜਾਂ ਨਹੀਂ ਬਣਵਾਉਂਦੇ ਤਾਂ ਵੀ ਉਹਨਾਂ ਨੂੰ ਧਰਮ ਲਿਖਵਾਉਣਾ ਲਾਜ਼ਮੀ ਕਰਕੇ ਸਿੱਧੇ-ਅਸਿੱਧੇ ਤੌਰ ਤੇ ਹਿੰਦੂ ਰਾਸ਼ਟਰ ਬਣਾਉਣ ਵੱਲ ਧੱਕਿਆ ਜਾ ਰਿਹਾ ਹੈ। ਹੋ ਸਕਦਾ ਹੈ ਕੇ ਆਉਣ ਵਾਲੇ ਸਮੇਂ ਵਿੱਚ ਕਰੋੜਾ ਹੋਰ ਲੋਕ ਜੋ ਮੁਸਲਮਾਨ ਅਤੇ ਈਸਾਈ ਨਾ ਹੋ ਕੇ ਸਿੱਖ, ਹਿੰਦੂ ਬੁੱਧ ਤੋਂ ਇਲਾਵਾਂ ਕਿਸੇ ਹੋਰ ਵਿਚਾਰਧਾਰਾ ਨੂੰ ਮੰਨਦੇ ਹਨ ਉਹਨਾਂ ਨੂੰ ਸਰਕਾਰੀ ਅੰਕੜਿਆਂ ਵਿੱਚ ਸਿੱਖ ਅਤੇ ਬੁੱਧ ਦੀ ਤਰ੍ਹਾਂ ਹਿੰਦੂ ਦਰਸਾ ਕੇ ਅੰਤਰਾਸ਼ਟਰੀ ਪੱਧਰ ਤੇ ਭਾਰਤ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਜਾਂ ਪ੍ਰਚਾਰਨ ਦਾ ਕੰਮ ਕੀਤਾ ਜਾਵੇਗਾ।
ਸਾਡੇ ਪਰਿਵਾਰ ਨੇ ਭਾਵੇ ਅੱਜ ਤੱਕ ਕਦੇ ਵੀ ਕਿਸੇ ਰਾਖਵੇਂਕਰਨ ਦੀ ਕੋਈ ਸਹੂਲਤ ਨਹੀਂ ਲਈ। ਪਰ CBSE ਬੋਰਡ ਵਿੱਚ ਦਾਖਲੇ ਦੀ ਖਾਨਾਂ ਪੂਰਤੀ ਲਈ 14 ਸਾਲਾਂ ਬੇਟੇ ਦਾ ਸਰਟੀਫਿਕੇਟ ਬਣਵਾਉਣ ਦੀ ਲੋੜ ਪਈ। ਸਰਟੀਫਿਕੇਟ ਬਣਵਾਉਣ ਦੇ ਦੌਰਾਨ ਸਾਰੇ ਸਬੂਤ ਅਤੇ ਹੋਰ ਪੱਤਰ ਪੂਰੇ ਹੋਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਮਜਬੂਰ ਕੀਤਾ ਕਿ ਉਸਨੂੰ ਜਬਰਦਸਤੀ ਉਪਰੋਕਤ ਧਰਮਾਂ ਵਿੱਚ ਦਿਖਾਉਣ ਜਰੂਰੀ ਹੈ।
ਅਸੀਂ ਆਪਣੇ ਬੇਟੇ ਨੂੰ ਕਿਸੇ ਧਰਮ ਦੇ ਕਾਲਮ ਵਿੱਚ ਧੱਕਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਪੰਜਾਬ ਸਰਕਾਰ ਨੇ ਵੀ ਸਾਨੂੰ ਸਰਟੀਫ਼ਿਕੇਟ ਜਾਰੀ ਕਰਨ ਤੋਂ ਲਿਖਤੀ ਜੁਆਬ ਦੇ ਦਿੱਤਾ। ਅਸੀਂ ਚਾਹੁੰਦੇ ਤਾਂ ਲੱਖਾਂ ਪੰਜਾਬੀਆਂ ਦੀ ਤਰ੍ਹਾਂ ਆਪਣੇ ਬੇਟੇ ਨੂੰ ਕਿਸੇ ਧਰਮ ਵਾਲੇ ਖਾਨੇ ਸ਼ਾਮਲ ਕਰਕੇ ਓ ਬੀ ਸੀ ਸਰਟੀਫਿਕੇਟ ਬਣਵਾ ਸਕਦੇ ਸੀ ਪਰ ਅਸੀਂ ਅਜਿਹਾ ਸਰਟੀਫ਼ਿਕੇਟ ਨਹੀਂ ਬਣਵਾਇਆ। ਅਸੀਂ ਇਹ ਫੈਸਲਾ ਕੀਤਾ ਕਿ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਦੀ ਇਸ ਚਾਲ ਦਾ ਵਿਰੋਧ ਕੀਤਾ ਜਾਵੇ ਅਤੇ ਪਹਿਲਾ ਦੀ ਤਰ੍ਹਾਂ ਧਰਮ ਨਾ ਦੱਸਣ ਦੀ ਆਜ਼ਾਦੀ ਵਾਲਾ others ਕਾਲਮ ਬਹਾਲ ਕਰਵਾਇਆ ਜਾਵੇ।
ਜਿਸ ਲਈ ਸਾਡੇ 14 ਸਾਲ ਦੇ ਬੇਟੇ ਨੂੰ ਹਾਈਕੋਰਟ ਵਿੱਚ ਕੇਸ ਦਾਇਰ ਕਰਨਾ ਪਿਆ ਹੈ। ਸ਼ਾਇਦ ਹੁਣ ਅਦਾਲਤ ਕੋਈ ਸਹੀ ਫੈਸਲਾ ਦੇ ਕੇ ਲੱਖਾਂ ਪੰਜਾਬੀਆਂ ਨੂੰ ਹਿੰਦੂ ਰਾਸ਼ਟਰ ਦੀ ਇਸ ਮੁਹਿੰਮ ਦਾ ਜਬਰਦਸਤੀ ਹਿੱਸਾ ਬਣਾਉਣ ਤੇ ਰੋਕ ਲਗਾ ਦੇਵੇ ਪਰ ਕੱਲ ਫੇਰ ਗਿਆਰਵੀਂ ਕਲਾਸ ਦਾ ਰਿਕਾਰਡ CBSC ਨੂੰ ਭੇਜਣ ਲਈ ਕੈਟੇਗਰੀ ਜਰਨਲ ਲਿਖਵਾਉਣ ਤੋਂ ਬਾਅਦ ਵੀ ਧਰਮ ਲਿਖਵਾਉਣ ਨੂੰ ਕਿਹਾ ਗਿਆ ਅਤੇ ਸਕੂਲ ਸਟਾਫ ਨੇ ਆਪਣੀ ਅਸਮਰੱਥਾ ਦੱਸੀ ਕਿ ਧਰਮ ਤਾਂ ਲਿਖਣਾ ਹੀ ਪੈਣਾ ਹੈ। *ਲੱਗਦਾ ਹੁਣ ਸਾਨੂੰ ਵੀ ਤੁਹਾਡੇ ਸਾਰਿਆਂ ਦੀ ਤਰ੍ਹਾਂ ਵਿਰੋਧ ਨਾ ਕਰਕੇ ਹਿੰਦੂ ਰਾਸ਼ਟਰ ਦੇ ਹੱਕ ਵਿੱਚ ਭੁਗਤ ਜਾਣਾ ਚਾਹੀਦਾ ਹੈ❓
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥