ਨਵੀਂ ਦਿੱਲੀ, 4 ਜੂਨ,(ਹਰਪ੍ਰੀਤ ਸਿੰਘ ਜੱਸੋਵਾਲ):- ਅਮਰੀਕਾ ਦੇ ਸੈਨ ਫ੍ਰਾਂਸਿਸਕੋ ਵਿੱਚ ਖਾਲਿਸਤਾਨੀ ਸਮਰਥਕਾਂ (Khalistani Supporters) ਵੱਲੋਂ ਭਾਰਤੀ ਦੂਤਘਰ ਉਤੇ ਹਮਲਾ ਕਰਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਸਥਾਨਕ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਅੱਗ ਉਤੇ ਤੁਰੰਤ ਕਾਬੂ ਪਾ ਲਿਆ। ਅਮਰੀਕਾ ਸਰਕਾਰ ਨੇ ਇਸ ਹਮਲੇ ਨੂੰ ਇਕ ਵੱਡਾ ਅਪਰਾਧ ਦਸਦੇ ਹੋਏ ਸਖਤ ਨਿੰਦਾ ਕੀਤੀ ਗਈ ਹੈ।ਅਮਰੀਕਾ ‘ਚ ਮਾਰਚ ਮਹੀਨੇ ਦੌਰਾਨ ਹੋਏ ਪ੍ਰਦਰਸ਼ਨਾਂ ਦੌਰਾਨ ਖਾਲਿਸਤਾਨ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵੱਲੋਂ ਲਾਏ ਆਰਜ਼ੀ ਸੁਰੱਖਿਆ ਘੇਰੇ ਨੂੰ ਵੀ ਤੋੜ ਦਿੱਤਾ। ਇਸ ਤੋਂ ਇਲਾਵਾ ਵਣਜ ਦੂਤਘਰ ਦੇ ਅੰਦਰ ਦੋ ਖਾਲਿਸਤਾਨੀ ਝੰਡੇ ਲਾਏ ਗਏ।
ਖਬਰਾਂ ਮੁਤਾਬਕ ਖਾਲਿਸਤਾਨੀ ਸਮਰਥਕਾਂ ਵੱਲੋਂ ਦੇਰ ਰਾਤ 1.30 ਵਜੇ ਤੋਂ 2.30 ਵਜੇ ਵਿੱਚਕਾਰ ਭਾਰਤੀ ਦੂਤਘਰ ਉਤੇ ਹਮਲਾ ਕਰਕੇ ਅੱਗ ਲਗਾਈ ਗਈ ਸੀ। ਬਚਾਅ ਇਹ ਰਿਹਾ ਕਿ ਇਸ ਹਮਲੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸ਼ਾਨ ਨਹੀਂ ਹੋਇਆ। ਇਹ ਘਟਨ ਐਤਵਾਰ ਦੀ ਦੱਸੀ ਜਾ ਰਹੀ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਟਵੀਟ ਕਰ ਕੇ ਕਿਹਾ ਕਿ ਅਮਰੀਕਾ ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ਦੇ ਖਿਲਾਫ਼ ਕਥਿਤ ਭੰਨਤੋੜ ਅਤੇ ਅੱਗਜ਼ਨੀ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦਾ ਹੈ। ਸੰਯੁਕਤ ਰਾਜ ਵਿੱਚ ਡਿਪਲੋਮੈਟਿਕ ਸੁਵਿਧਾਵਾਂ ਜਾਂ ਵਿਦੇਸ਼ੀ ਡਿਪਲੋਮੈਟਾਂ ਦੇ ਖਿਲਾਫ ਭੰਨਤੋੜ ਜਾਂ ਹਿੰਸਾ ਇੱਕ ਅਪਰਾਧਿਕ ਅਪਰਾਧ ਹੈ।