ਚੰਡੀਗੜ੍ਹ, 14 ਜਨਵਰੀ (ਹਰਪ੍ਰੀਤ ਸਿੰਘ ਜੱਸੋਵਾਲ):- ਅੱਜ ਜਯੋਤੀ ਸਰੂਪ ਕੰਨਿਆ ਆਸ਼ਰਮ ਖਰੜ ਜ਼ਿਲਾ ਮੋਹਾਲੀ ਵਿਖੇ ਪੁਕਾਰ ਫਾਉਂਡੇਸ਼ਨ ਵਲੋਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਤੇ ਜੱਜ ਸ਼੍ਰੀ ਸੁਰਭੀ ਪਰਾਸ਼ਰ ਵਲੋਂ ਲੋਹੜੀ ਬਾਲ ਕੇ ਤਿਉਹਾਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਜਯੋਤੀ ਸਰੂਪ ਕੰਨਿਆ ਆਸ਼ਰਮ ਖਰੜ ਦੇ ਸੰਸਥਾਪਕ ਡਾ ਹਰਮਿੰਦਰ ਸਿੰਘ ਨੂੰ ਉਹਨਾਂ ਦੀਆਂ ਵਿਲੱਖਣ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਪੁਕਾਰ ਫਾਉਂਡੇਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੈਣੀ, ਚੇਅਰਮੈਨ ਤਰਲੋਚਨ ਸਿੰਘ ਸੈਣੀ, ਐਡਵੋਕੇਟ ਗੀਤਾਂਜਲੀ ਬਾਲੀ, ਮਹਿਲਾ ਪ੍ਰਧਾਨ ਗੁਰਿੰਦਰ ਕੌਰ ਗੌਰੀ, ਤਾਨੀਆ ਸ਼ਰਮਾ, ਪੰਜਾਬ ਪ੍ਰਧਾਨ ਗੁਰਜਿੰਦਰ ਸਿੰਘ ਦੌਲਤਪੁਰ, ਕੰਵਰਪਾਲ ਸਿੰਘ ਰਾਣਾ, ਤਰੁਣ ਚਨਨ , ਮੈਡਮ ਮਧੂ, ਐਡਵੋਕੇਟ ਸੁਮਿਤ ਕਲਿਆਣ ,ਹਰਬੀਰ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਇਸ ਮੌਕੇ ਤੇ ਜੱਜ ਸ਼੍ਰੀ ਸੁਰਭੀ ਪਰਾਸ਼ਰ ਨੇ ਜਯੋਤੀ ਸਰੂਪ ਕੰਨਿਆ ਆਸ਼ਰਮ ਖਰੜ ਦੇ ਹੋਣਹਾਰ ਬੱਚੀਆਂ ਨੂੰ ਸਨਮਾਨਿਤ ਕੀਤਾ।