Bathinda,19 July,(Harpreet Singh Jassowal):- ਪੰਜਾਬ ਦੀ ਬਠਿੰਡਾ ਦੀ ਵਿਦਿਆਰਥਣ ਮਾਹਿਰਾ ਬਾਜਵਾ ਨੂੰ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET) UGC ਦੇ ਨਤੀਜੇ ਵਿੱਚ 800 ਵਿੱਚੋਂ 799.64 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿੱਚ ਚੋਟੀ ਦਾ ਸਥਾਨ ਹਾਸਲ ਹੈ। ਇਸ ਇਮਤਿਹਾਨ ਵਿੱਚ ਮਾਹਿਰਾ ਬਾਜਵਾ ਨੇ ਸਭ ਨੂੰ ਪਿੱਛੇ ਛੱਡ ਕੇ ਇਹ ਰੈਂਕ ਹਾਸਲ ਕੀਤਾ। ਉਸਨੇ ਇਸ ਪ੍ਰੀਖਿਆ ਦੇ ਚਾਰ ਵਿਸ਼ਿਆਂ ਅੰਗਰੇਜ਼ੀ, ਭੂਗੋਲ, ਰਾਜਨੀਤੀ ਸ਼ਾਸਤਰ ਅਤੇ ਮਨੋਵਿਗਿਆਨ ਵਿੱਚ 100% ਅੰਕ ਪ੍ਰਾਪਤ ਕੀਤੇ।ਮਾਹਿਰਾ ਬਾਜਵਾ ਨੇ NCERT ਦੀਆਂ ਕਿਤਾਬਾਂ ਤੋਂ ਤਿਆਰੀ ਕਰਨ ‘ਤੇ ਧਿਆਨ ਦਿੱਤਾ ਅਤੇ ਇਸ ਦੌਰਾਨ ਉਸਨੇ ਔਨਲਾਈਨ ਕੋਚਿੰਗ ਵੀ ਲਈ।ਮਾਹਿਰਾ ਬਾਜਵਾ ਨੇ ਕਿਹਾ ਕਿ ਉਹ ਦਿੱਲੀ ਦੇ ਮਸ਼ਹੂਰ ਲੇਡੀ ਸ਼੍ਰੀ ਰਾਮ (LSR) ਕਾਲਜ ਨੂੰ ਚੁਣਨ ਦੀ ਇੱਛੁਕ ਹੈ। ਮਾਹਿਰਾ ਬਾਜਵਾ ਨੇ ਕਿਹਾ ਕਿ ਉਹ ਇਸ ਪ੍ਰੀਖਿਆ ਦੀ ਤਿਆਰੀ ਲਈ ਰੋਜ਼ਾਨਾ 7-8 ਘੰਟੇ ਪੜ੍ਹਾਈ ਕਰਦੀ ਸੀ।