Jalandhar,18 Aug,(Harpreet Singh Jassowal):- ਜਲੰਧਰ ਦੇ ਪ੍ਰਸਿੱਧ ਮਾਤਾ ਚਿੰਤਪੁਰਨੀ ਮੰਦਰ ਕਮੇਟੀ ਨੇ ਸ਼ਰਧਾਲੂਆਂ ਲਈ ਡ੍ਰੈੱਸ ਕੋਡ ਜਾਰੀ ਕਰ ਦਿੱਤਾ ਹੈ। ਕਮੇਟੀ ਨੇ ਫੈਸਲਾ ਕੀਤਾ ਹੈ ਕਿ ਛੋਟੇ ਕੱਪੜੇ, ਕਟੀ-ਫਟੀ ਜੀਂਸ, ਕੈਪਰੀ, ਸਕਰਟ ਸਣੇ ਵੈਸਟਰਨ ਡ੍ਰੈੱਸ ਪਹਿਨ ਕੇ ਆਉਣ ਵਾਲਿਆਂ ਨੂੰ ਮੰਦਰ ਵਿਚ ਐਂਟਰੀ ਨਹੀਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਰ ਵਿਚ ਵੀ ਡ੍ਰੈੱਸ ਕੋਡ ਲਾਗੂ ਕੀਤਾ ਗਿਆ ਸੀ।
ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਅਨਿਲ ਪਾਠਕ ਨੇ ਦੱਸਿਆ ਕਿ ਭਗਤਾਂ ਨੂੰ ਹੁਣ ਮੰਦਰ ਵਿਚ ਸਿਰਫ ਮਰਿਆਾ ਵਾਲੇ ਕੱਪੜੇ ਪਹਿਨ ਕੇ ਹੀ ਆਉਣਾ ਹੋਵੇਗਾ। ਮੰਦਰ ਦੀ ਮਰਿਆਦਾ ਬਣਾਏ ਰੱਖਣ ਤੇ ਆਉਣ ਵਾਲੇ ਲੋਕਾਂ ਦਾ ਇਨ੍ਹਾਂ ਕੱਪੜਿਆਂ ਨਾਲ ਧਿਆਨ ਵਿਚਲਿਤ ਨਾ ਹੋਵੇ ਇਸ ਲਈ ਇਨ੍ਹਾਂ ‘ਤੇ ਪ੍ਰਤੀਬੰਧ ਲਗਾਇਆ ਗਿਆ ਹੈ।