Chandigarh,July 16, (Harpreet Singh Jassowal):- ਪੰਜਾਬ ਵਿਚ ਹੁਣ ਤਕ ਹੜ੍ਹ ਕਾਰਨ 29 ਲੋਕਾਂ ਦੀ ਮੌਤ ਹੋ ਚੁੱਕੀ ਹੈ,ਅਤੇ 3 ਲੋਕ ਲਾਪਤਾ ਹਨ,ਸੂਬੇ ਦੇ 14 ਜ਼ਿਲ੍ਹੇ ਹੜ੍ਹ ਦੀ ਲਪੇਟ ਵਿਚ ਹਨ ਜਿਸ ਵਿਚ ਪਟਿਆਲਾ,ਜਲੰਧਰ,ਕਪੂਰਥਲਾ,ਪਠਾਨਕੋਟ,ਤਰਨਤਾਰਨ,ਫ਼ਿਰੋਜ਼ਪੁਰ,ਫ਼ਤਹਿਗੜ੍ਹ ਸਾਹਿਬ,ਫ਼ਰੀਦਕੋਟ,ਹੁਸ਼ਿਆਰਪੁਰ,ਰੂਪਨਗਰ,ਮੋਗਾ,ਲੁਧਿਆਣਾ, ਮੋਹਾਲੀ ਅਤੇ ਸੰਗਰੂਰ ਸ਼ਾਮਲ ਹਨ,ਇਨ੍ਹਾਂ ਜ਼ਿਲ੍ਹਿਆਂ ਦੇ 1390 ਪਿੰਡ ਅਜੇ ਵੀ ਹੜ੍ਹ ਪ੍ਰਭਾਵਿਤ ਹਨ।
ਮੌਸਮ ਵਿਭਾਗ (Department of Meteorology) ਵਲੋਂ ਪੰਜਾਬ ਵਿਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ,ਮੌਸਮ ਵਿਭਾਗ ਵਲੋਂ ਕੀਤੀ ਭਵਿਖਵਾਣੀ ਅਨੁਸਾਰ ਲਹਿਰਾ, ਮੂਨਕ, ਪਹਿਆਲਾ, ਨਾਭਾ, ਰਾਜਪੁਰਾ, ਡੇਰਾਬੱਸੀ, ਫ਼ਤਹਿਗੜ੍ਹ ਸਾਹਿਬ, ਅਮਲੋਹ, ਬੱਸੀ ਪਠਾਣਾ, ਖੰਨਾ, ਪਾਇਲ, ਖਮਾਣੋਂ, ਲੁਧਿਆਣਾ ਪੂਰਬੀ, ਚਮਕੌਰ ਸਾਹਿਬ, ਸਮਰਾਲਾ, ਬਲਾਚੌਰ, ਫ਼ਿਰੋਜ਼ਪੁਰ,ਪੱਟੀ,ਤਰਨ ਤਾਰਨ, ਲੁਧਿਆਣਾ ਪੱਛਮੀ, ਫਿਲੌਰ, ਫਗਵਾੜਾ, ਜਲੰਧਰ 1, ਜਲੰਧਰ 2, ਨਵਾਂਸ਼ਹਿਰ, ਗੜ੍ਹਸ਼ੰਕਰ,ਹੁਸ਼ਿਆਰਪੁਰ, ਅੰਮ੍ਰਿਤਸਰ 2, ਬਟਾਲਾ, ਦਸੂਆ, ਮੁਕੇਰੀਆਂ, ਗੁਰਦਾਸਪੁਰ ਅਤੇ ਪਠਾਨਕੋਟ ਵਿਚ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਦਸਿਆ ਹੈ ਕਿ ਬੁਢਲਾਡਾ, ਲਹਿਰਾ, ਸੰਗਰੂਰ, ਮਲੇਰਕੋਟਲਾ, ਮੂਨਕ, ਸਮਾਣਾ, ਪਹਿਆਲਾ, ਨਾਭਾ, ਰਾਜਪੁਰਾ, ਡੇਰਾਬੱਸੀ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਖੰਨਾ, ਪਾਇਲ, ਖਰੜ, ਖਮਾਣੋਂ, ਸ਼ਾਹਕੋਟ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ,ਬਾਬਾ ਬਕਾਲਾ, ਅਜਨਾਲਾ, ਡੇਰਾ ਬਾਬਾ ਨਾਨਕ, ਭੁਲੱਥ ਅਤੇ ਧਾਰ ਕਲਾਂ ਵਿਚ ਹਲਕੇ ਮੀਂਹ ਦੀ ਸੰਭਾਵਨਾ ਹੈ।
ਪੰਜਾਬ ‘ਚ ਹੁਣ ਤਕ 25 ਹਜ਼ਾਰ 160 ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ,ਸਰਕਾਰ ਦੇ 164 ਰਾਹਤ ਕੈਂਪਾਂ ਵਿਚ 3,331 ਲੋਕ ਰਹਿ ਰਹੇ ਹਨ,ਸਭ ਤੋਂ ਵੱਧ 56 ਰਾਹਤ ਕੈਂਪ ਜਲੰਧਰ ਜ਼ਿਲ੍ਹੇ ਵਿਚ ਹਨ,ਦਸਣਯੋਗ ਹੈ ਕਿ ਸ਼ਨੀਵਾਰ ਨੂੰ ਪਟਿਆਲਾ (Patiala) ਵਿਚ ਇਕ 13 ਸਾਲਾ ਲੜਕਾ ਸੈਲਫੀ ਲੈਣ ਦੌਰਾਨ ਵੱਡੀ ਨਦੀ ਵਿਚ ਰੁੜ੍ਹ ਗਿਆ।ਕਰੀਬ 2 ਘੰਟੇ ਬਾਅਦ ਉਸ ਦੀ ਲਾਸ਼ ਬਰਾਮਦ ਹੋਈ।