MOTIVATIONAL ARTICLE # ਹੱਸਣਾ ਤੇ ਖੁਸ਼ੀ
ਅੱਜ ਦੀ ਭੱਜ-ਦੌੜ ਤੇ ਤਨਾਵ ਭਰੀ ਜ਼ਿੰਦਗੀ ਵਿਚ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ।ਹਾਸਾ ਤੇ ਖੂਸ਼ੀ ਇਕ ਦੂਜੇ ਦੇ ਪੂਰਕ ਤੇ ਵਿਰੋਧੀ ਦੋਨੋਂ ਹਨ।ਕਈ ਲੋਕ ਦਿਲੋ ਤਾਂ ਖੁਸ਼ ਹੁੰਦੇ ਹਨ ਪਰ ਏਹ ਸੋਚ ਕੇ ਹੱਸਦੇ ਨਹੀਂ ਕੇ ਉਨ੍ਹਾਂ ਦੀ ਖੂਸ਼ੀ ਦਾ ਕਿਸੇ ਹੋਰ ਨੂੰ ਪਤਾ ਨਾਂ ਲੱਗੇ ਤੇ ਜੇਕਰ ਉਹ ਹੱਸਣਗੇ ਤਾਂ ਕੀਤੇ ਲੋਕਾਂ ਦੀ ਨਜ਼ਰ ਹੀ ਨਾ ਲੱਗ ਜਾਵੇ। ਦੂਜੇ ਪਾਸੇ ਕਈ ਲੋਕ ਆਪਣੇ ਦੁੱਖ ਛੁਪਾਣ ਲਈ ਹੋਰ ਲੋਕਾਂ ਅੱਗੇ ਝੁੱਠਾ ਹਾਸਾ ਹੱਸਦੇ ਰਹਿੰਦੇ ਹਨ।ਹਰ ਇਨਸਾਨ ਕਿਸੇ ਨਾ ਕਿਸੇ ਸੋਚ,ਮੁਸ਼ਕਲ ਤੇ ਤਨਾਵ ਵਿੱਚ ਘਿਰਿਆ ਰਹਿੰਦਾ ਹੈ ਤੇ ਖੁਸ਼ ਰਹਿਣਾ ਤੇ ਹੱਸਣਾ ਤਾਂ ਜਿਵੇਂ ਭੁੱਲਦਾ ਹੀ ਜਾ ਰਿਹਾ ਹੈ।ਹਰ ਇਨਸਾਨ ਲਈ ਖੁਸ਼ੀ ਦੇ ਮਾਇਨੇ ਤੇ ਮੌਕੇ ਅਲੱਗ ਹੁੰਦੇ ਹਨ ਜਦੋਂ ਕਿ ਏਹ ਦੋਨੋਂ ਕਦੇ ਵੀ ਕਿਸੇ ਖਾਸ ਮੌਕੇ ਦੇ ਮੁਹਤਾਜ ਨਹੀਂ ਹੁੰਦੇ।ਕਈ ਵਾਰ ਵੱਡੀਆਂ ਖੁਸ਼ੀਆਂ ਦੀ ਭਾਲ ਵਿੱਚ ਇਨਸਾਨ ਛੋਟੀਆਂ ਖੁਸ਼ੀਆਂ ਦੀ ਕੀਮਤ ਹੀ ਨਹੀਂ ਸਮਝ ਪਾਉਂਦਾ।ਏਹ ਜ਼ਰੂਰੀ ਨਹੀਂ ਕੇ ਖੁਸ਼ੀ ਦਾ ਹਰ ਦਿਨ,ਮਹੀਨਾ ਜਾਂ ਸਾਲ ਹੀ ਹੋਵੇ ਏਹ ਇਕ ਪਲ,ਮਿੰਟ,ਘੰਟੇ ਜਾਂ ਦਿਨ ਦੀ ਵੀ ਹੋ ਸਕਦੀ ਹੈ।ਏਸ ਲਈ ਜਦੋਂ ਵੀ ਜਿਸ ਗੱਲ ਜਾਂ ਕੰਮ ਨਾਲ ਖੁਸ਼ੀ ਮਿਲੇ ਉਸਨੂੰ ਉਦੋਂ ਹੀ ਕਰ ਲੈਣਾ ਚਾਹੀਦਾ ਹੈ।ਅੱਜ ਦੇ ਸਮੇਂ ਵਿੱਚ ਲੋਕਾਂ ਦੇ ਚਿਹਰੇ ਤੋਂ ਹਾਸਾ ਵੀ ਗਾਇਬ ਹੁੰਦਾ ਜਾ ਰਿਹੈ ਕਿਉਂਕਿ ਲੋਕ ਹੱਸਣ ਲਈ ਵਜਾਹ ਤਲਾਸ਼ਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਹਨ।ਹੱਸਮੁੱਖ ਇਨਸਾਨ ਵੈਸੇ ਹੀ ਸਭ ਨੂੰ ਚੰਗਾ ਲੱਗਦਾ ਹੈ ਤੇ ਜ਼ਰੂਰੀ ਨਹੀਂ ਕੇ ਹਰ ਵਾਰ ਹੱਸਣ ਲਈ ਕੋਈ ਵਜਾਹ ਹੀ ਹੋਵੇ,ਬਿਨਾਂ ਵਜ੍ਹਾ ਤੋਂ ਵੀ ਹੱਸਿਆ ਜਾ ਸਕਦਾ ਹੈ।ਹਾਸਾ ਸ਼ਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਤੇ ਊਰਜਾ ਕਦੇ ਵੀ ਕਿਸੇ ਮੌਕੇ ਜਾਂ ਵਜਾਹ ਦੀ ਮੁਹਤਾਜ਼ ਨਹੀਂ ਹੁੰਦੀ।ਏਸ ਲਈ ਆਪਣੇ ਆਪ ਨੂੰ ਊਰਜਾਵਾਨ ਤੇ ਤੰਦਰੁਸਤ ਰੱਖਣ ਲਈ ਬਿਨਾਂ ਵਜ੍ਹਾ ਜਾਂ ਕਾਰਨ ਤੋਂ ਵੀ ਖੁਸ਼ ਰਹਿਣਾ ਤੇ ਹੱਸਣਾ ਆਣਾ ਚਾਹੀਦਾ ਹੈ।ਜਦੋਂ ਬਿਨਾਂ ਵਜ੍ਹਾ ਤੋਂ ਤਨਾਵ ਤੇ ਦੁੱਖ ਸਹੇੜਿਆ ਜਾ ਸਕਦੇ ਤਾਂ ਬਿਨਾਂ ਵਜ੍ਹਾ ਤੋਂ ਹੱਸਣ ਤੇ ਖੁਸ਼ ਰਹਿਣ ਬਾਰੇ ਕਿਉਂ ਨਹੀਂ ਸੋਚਿਆ ਜਾ ਸਕਦਾ।
ਵੱਲੋਂ -ਹਰਪ੍ਰੀਤ ਆਹਲੂਵਾਲੀਆ