JALANDHAR,22 JULY,(HARPREET SINGH JASSOWAL):- ਪੰਜਾਬ ‘ਚ ਆਮ ਆਦਮੀ ਪਾਰਟੀ (Aam Aadmi Party) ਦੇ ਰਾਜਸਭਾ ਸੰਸਦ ਮੈਂਬਰ ਤੇ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ (Former Cricketer Harbhajan Singh) ਨੇ ਮਣੀਪੁਰ (Manipur) ‘ਚ ਹੋਈ ਘਟਨਾ ‘ਤੇ ਗੁੱਸਾ ਜਾਹਿਰ ਕੀਤਾ।ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਨੇ ਟਵੀਟ ਕਰਕੇ ਲਿਖਿਆ-‘ਜੇਕਰ ਮੈਂ ਕਹਾਂ ਕਿ ਮੈਂ ਕ੍ਰੋਧਿਤ ਹਾਂ,ਤਾਂ ਇਹ ਅੰਡਰ-ਸਟੇਟਮੈਂਟ (Under-Statement) ਹੈ।ਮੈਂ ਗੁੱਸੇ ਨਾਲ ਸੁੰਨ ਹੋ ਗਿਆ ਹਾਂ।ਮਣੀਪੁਰ ‘ਚ ਜੋ ਹੋਇਆ ਉਸਦੇ ਬਾਅਦ ਅੱਜ ਮੈਂ ਸ਼ਰਮਿੰਦਾ ਹਾਂ।ਜੇਕਰ ਇਸ ਭਿਆਨਕ ਅਪਰਾਧ ਦੇ ਅਪਰਾਧੀਆਂ ਨੂੰ ਕਾਨੂੰਨ ਸਾਹਮਣੇ ਨਹੀਂ ਲਿਆਇਆ ਜਾਂਦਾ ਹੈ ਤੇ ਮੌਤ ਸਜ਼ਾ ਨਹੀਂ ਦਿੱਤੀ ਜਾਂਦੀ, ਤਾਂ ਸਾਨੂੰ ਖੁਦ ਨੂੰ ਇਨਸਾਨ ਕਹਿਣਾ ਬੰਦ ਕਰ ਦੇਣਾ ਚਾਹੀਦਾ।ਇਹ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ ਕਿ ਅਜਿਹਾ ਹੋਇਆ ਹੈ।ਹੁਣ ਬਹੁਤ ਹੋ ਗਿਆ ਹੈ।ਸਰਕਾਰ ਨੂੰ ਜ਼ਰੂਰ ਕਾਰਵਾਈ ਕਰਨੀ ਚਾਹੀਦੀ।