NIA ਵੱਲੋਂ ਦੇਸ਼ ਚ ਇੱਕੋ ਸਮੇਂ 6 ਰਾਜਾਂ ਚ 120 ਟਿਕਾਣਿਆਂ ਤੇ ਰੇਡ
ਖਾਲਿਸਤਾਨੀ ਸਮਰਥਕ ਟੈਰਰ ਫੰਡਿੰਗ ਵਿਦੇਸ਼ੀ ਫੰਡਿੰਗ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ NIA ਨੇ ਕੀਤੀ ਰੇਡ
ਚੰਡੀਗੜ੍ਹ 17 ਮਈ ( ਹਰਪ੍ਰੀਤ ਸਿੰਘ ਜੱਸੋਵਾਲ ) ਅੱਜ ਦੇਸ਼ ਦੀ ਜਾਂਚ ਏਜੰਸੀ ਐਨ ਆਈ ਏ ਵੱਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ 120 ਤੋਂ ਵੱਧ ਟਿਕਾਣਿਆਂ ਉਤੇ ਇਕੋ ਸਮੇਂ ਰੇਡ ਜਾਰੀ ਹੈ । ਜਿਸ ਵਿਚ ਪੰਜਾਬ ,ਹਰਿਆਣਾ, ਦਿੱਲੀ ,ਐਨਸੀਆਰ, ਰਾਜਸਥਾਨ, ਯੂ ਪੀ ,ਐਮ ਪੀ ਸ਼ਾਮਲ ਹਨ । ਸੂਰਤਾਂ ਮੁਤਾਬਿਕ ਦੱਸਿਆ ਜਾ ਰਿਹਾ ਕਿ ਉਨ੍ਹਾਂ ਲੋਕਾਂ ਦੇ ਠਿਕਾਣੇ ਉੱਪਰ ਕੀਤੀ ਗਈ ਹੈ ਜੋ ਕਿ ਖਾਲਿਸਤਾਨ ਨੂੰ ਸਪੋਰਟ ਕਰਦੇ ਹਨ । ਅਤੇ ਜਿਨ੍ਹਾਂ ਦੀ ਸ਼ਮੂਲੀਅਤ ਟੈਰਰ ਫੰਡਿੰਗ ਦੇ ਲਈ ਸਾਹਮਣੇ ਆ ਗਈ ਏ ਅਤੇ ਵਿਦੇਸ਼ਾਂ ਤੋਂ ਫੰਡਿੰਗ ਵੀ ਇਨ੍ਹਾਂ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਦੇਸ਼ ਵਿਰੋਧੀ ਤਾਕਤਾਂ ਮਜ਼ਬੂਤ ਕਰ ਸਕਣ । ਇਕੱਲੇ ਪੰਜਾਬ ਦੇ ਵਿੱਚ ਹੀ 60 ਤੋਂ ਵੱਧ ਟਿਕਾਣਿਆਂ ਦੇ ਉਪਰ ਰੇਡ ਕੀਤੀ ਗਈ ਹੈ ਜਿਸ ਵਿੱਚ ਬਠਿੰਡਾ ਮੋਗਾ ਸ਼ਾਮਲ ਹਨ ਤੇ ਇਸ ਵਿੱਚ ਕਈ ਉਹ ਲੋਕ ਵੀ ਸ਼ਾਮਲ ਹੈ ਜਿਨ੍ਹਾਂ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕੀਤੀ ਸੀ ਕਿਸੇ ਦੀ ਗ੍ਰਿਫਤਾਰੀ ਬਾਰੇ ਜਾਂ ਕਿ ਕੁਝ ਸਮੱਗਰੀ ਬਰਾਮਦ ਕੀਤੀ ਗਈ ਹੈ ਇਸ ਬਾਰੇ ਹਾਲੇ ਤਕ ਕਿਸੇ ਵੱਲੋਂ ਵੀ ਕੋਈ ਆਫਿਸ਼ਲ ਸਟੇਟਮੈਟ ਜਾਰੀ ਨਹੀਂ ਕੀਤੀ ਗਈ । ਲੇਕਿਨ ਇਹ ਜੋ NIA ਦੀ ਰੇਡ ਹੈ ਜੋ ਕਿ NIA ਦੀ ਕਾਫੀ ਵੱਡੀ ਕਾਰਗੁਜ਼ਾਰੀ ਮਨੀ ਜਾ ਰਹੀ ਹੈ । ਜੋ ਨੇਕਸਿਸ ਗੈਂਗਸਟਰ , ਖਾਲਿਸਤਾਨੀ ਸਮਰਥਕਾਂ ਅਤੇ ਦੇਸ਼-ਵਿਰੋਧੀ ਤਾਕਤਾਂ ਦੇ ਵਿੱਚ ਬਣਦਾ ਜਾ ਰਿਹਾ ਸੀ ਉਸਨੂੰ ਖਤਮ ਕਰਨ ਦੇ ਲਈ ਰੇਡ ਜਾਰੀ ਹੈ ।