ਨਵੀਂ ਦਿੱਲੀ, 12 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਉੱਤਰੀ ਭਾਰਤ ਵਿੱਚ ਮੌਸਮ (Weather) ਵਿੱਚ ਹੌਲੀ-ਹੌਲੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ,ਇਸ ਸਾਲ ਸਰਦੀਆਂ ਦੇ ਮੌਸਮ ਵਿੱਚ ਪਹਿਲੀ ਵਾਰ ਤਾਪਮਾਨ 6.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ,ਜਿੱਥੇ ਇੱਕ ਪਾਸੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋ ਰਹੀ ਹੈ,ਉੱਥੇ ਹੀ ਦੂਜੇ ਪਾਸੇ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ,ਦਿੱਲੀ,ਉੱਤਰ ਪ੍ਰਦੇਸ਼,ਪੰਜਾਬ,ਹਰਿਆਣਾ,ਚੰਡੀਗੜ੍ਹ ਅਤੇ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਪਾਰਾ ਡਿੱਗ ਗਿਆ ਹੈ,ਇਨ੍ਹਾਂ ਰਾਜਾਂ ਵਿੱਚ ਲੋਕ ਕੰਬਣੀ ਮਹਿਸੂਸ ਕਰ ਰਹੇ ਹਨ,ਇੱਥੇ ਤਾਪਮਾਨ 6 ਡਿਗਰੀ ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ ਹੈ,ਆਉਣ ਵਾਲੇ ਦਿਨਾਂ ‘ਚ ਠੰਡ ਹੋਰ ਵਧਣ ਦੇ ਆਸਾਰ ਹਨ।
Weather News: ਉੱਤਰੀ ਭਾਰਤ ਠੰਡ ਦੀ ਲਪੇਟ ‘ਚ,ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ
Date: