ਚੰਡੀਗੜ੍ਹ,07 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- NSUI ਦੇ ਜਤਿੰਦਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ (Punjabi University) ਵਿਦਿਆਰਥੀ ਕੌਂਸਲ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ,ਉਸ ਨੇ CYSS ਦੇ ਦਿਵਯਾਂਸ਼ ਠਾਕੁਰ (Divyansh Thakur) ਨੂੰ ਹਰਾਇਆ ਹੈ,ਜਤਿੰਦਰ ਯੂਆਈਸੀਈਟੀ ਵਿਭਾਗ ਤੋਂ ਪੀਐਚਡੀ ਸਕਾਲਰ ਹੈ,ਜਨਰਲ ਸੈਕ੍ਰੇਟਰੀ ਅਹੁਦੇ ‘ਤੇ INSO ਉਮੀਦਵਾਰ ਦੀਪਕ ਗੋਇਤ ਨੇ ਜਿੱਤ ਹਾਸਲ ਕੀਤੀ ਹੈ,ਉਪ ਪ੍ਰਧਾਨ ਅਹੁਦੇ ‘ਤੇ SATH ਦੀ ਰਮਨਜੋਤ ਕੌਰ ਨੂੰ ਜਿੱਤ ਮਿਲੀ ਹੈ,ਵੋਟਿੰਗ ਦੇ ਬਾਅਦ ਡੀਜੀਪੀ ਪ੍ਰਵੀਨ ਰੰਜਨ ਤੇ ਐੱਸਐੱਸਪੀ ਕੰਵਰਦੀਪ ਕੌਰ ਕਾਊਂਟਿੰਗ ਸੈਂਟਰ (Counting Center) ਦਾ ਜਾਇਜ਼ਾ ਲੈਣ ਪਹੁੰਚੇ ਸਨ।
ਪੰਜਾਬ ਯੂਨੀਵਰਸਿਟੀ ਦੇ ਸਟਾਫ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ,ਦੂਜੇ ਪਾਸੇ ਭਾਜਪਾ ਦੀ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਤੀਜੇ ਸਥਾਨ ‘ਤੇ ਰਹੀ,ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਦੀ ਚੋਣ ਵਿੱਚ ਐਨਐਸਯੂਆਈ (NSUI) ਦੇ ਉਮੀਦਵਾਰ ਜਤਿੰਦਰ ਸਿੰਘ 603 ਵੋਟਾਂ ਨਾਲ ਜੇਤੂ ਰਹੇ ਹਨ,ਪੰਜਾਬ ਯੂਨੀਵਰਸਿਟੀ ਦੇ ਲਗਭਗ 15693 ਵਿਦਿਆਰਥੀਆਂ ਨੇ ਵੋਟਿੰਗ ਵਿਚ ਹਿੱਸਾ ਲਿਆ,10 ਕਾਲਜਾਂ ਵਿਚ ਲਗਭਗ 43705 ਵੋਟਰ ਸਨ,10 ਕਾਲਜ ਵਿਚ 110 ਉਮੀਦਵਾਰ ਮੈਦਾਨ ਵਿਚ ਸਨ,ਦੂਜੇ ਪਾਸੇ ਪੰਜਾਬ ਯੂਨੀਵਰਸਿਟੀ (Punjabi University) ਵਿਚ 4 ਅਹੁਦਿਆਂ ਲਈ 21 ਉਮੀਦਵਾਰ ਮੈਦਾਨ ਵਿਚ ਸਨ।