ਦਿੱਲੀ,06 ਨਵੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਦਿੱਲੀ ਵਿੱਚ ਹਵਾ ਦੀ ਮਾੜੀ ਸਥਿਤੀ ਦੇ ਵਿਚਕਾਰ,ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਈ ਵੱਡੇ ਐਲਾਨ ਕੀਤੇ ਹਨ,ਦਿੱਲੀ ਵਿੱਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਈ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ,ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਨਿਯਮ ਔਡ-ਈਵਨ ਨਿਯਮ ਹੈ,ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਨਿਯਮ ਔਡ-ਈਵਨ (Rule Odd-Even) ਨਿਯਮ ਹੈ,ਇਸ ਤਹਿਤ ਹਫਤੇ ‘ਚ ਕੁਝ ਦਿਨ ਸਿਰਫ ਈਵਨ ਨੰਬਰ ਪਲੇਟ ਵਾਲੇ ਵਾਹਨ ਹੀ ਸੜਕਾਂ ‘ਤੇ ਚਲਾ ਸਕਣਗੇ ਅਤੇ ਬਾਕੀ ਦੇ ਦਿਨਾਂ ‘ਚ ਔਡ ਨੰਬਰ ਪਲੇਟ (Odd Number Plate) ਵਾਲੇ ਵਾਹਨ ਹੀ ਚਲਾ ਸਕਣਗੇ,ਇਸ ਦੇ ਲਈ ਸ਼ਡਿਊਲ ਜਾਰੀ ਕੀਤਾ ਜਾਵੇਗਾ,ਹਾਲਾਂਕਿ ਇਸ ਦੀ ਸਮੀਖਿਆ ਇੱਕ ਹਫਤੇ ਦੇ ਅੰਦਰ ਕੀਤੀ ਜਾਵੇਗੀ,ਉਸ ਤੋਂ ਬਾਅਦ ਸਰਕਾਰ ਤੈਅ ਕਰੇਗੀ ਕਿ ਇਸ ਨੂੰ ਅੱਗੇ ਜਾਰੀ ਰੱਖਿਆ ਜਾਵੇ ਜਾਂ ਨਹੀਂ।
ਦਿੱਲੀ ‘ਚ 13 ਤੋਂ 20 ਨਵੰਬਰ ਤੱਕ ਲਾਗੂ ਹੋਵੇਗਾ Odd Even
Date: