CHANDIGARH,19 JULY,(HARPREET SINGH JASSOWAL):- ਵਿਜੀਲੈਂਸ ਵੱਲੋਂ 9 ਜੁਲਾਈ ਨੂੰ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Former Deputy Chief Minister Om Prakash Soni) ਖਿਲਾਫ ਆਮਦਨ ਤੋਂ ਵਧ ਜਾਇਜਾਦ ਰੱਖਣ ਦਾ ਮਾਮਲਾ ਦਰਜ ਕੀਤਾ ਸੀ,ਵਿਜੀਲੈਂਸ ਮੁਤਾਬਕ ਉਨ੍ਹਾਂ ਨੇ ਸਾਲ 2016 ਤੋਂ ਲੈ ਕੇ ਸਾਲ 2066 ਤੱਕ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ,ਵਿਜੀਲੈਂਸ ਵੱਲੋਂ ਆਮਦਨ ਤੋਂ ਵਧ ਜਾਇਦਾਦ ਬਣਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ।
ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ,ਵਿਜੀਲੈਂਸ (Vigilance) ਨੇ ਉਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਸਾਬਕਾ ਉਪ ਮੁੱਖ ਮੰਤਰੀ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ,ਇਕ ਅਪ੍ਰੈਲ 2016 ਤੋਂ ਲੈ ਕੇ 2022 ਤੱਕ ਕੁੱਲ ਆਮਦਨ 4,52,18,771 ਰੁਪਏ ਸੀ ਜਦੋਂ ਕਿ ਉਨ੍ਹਾਂ ਵੱਲੋਂ ਖਰਚ 12,48,42,692 ਰੁਪਏ ਕੀਤਾ ਗਿਆ,ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Om Prakash Soni) ਵੱਲੋਂ ਕੀਤਾ ਗਿਆ ਇਹ ਖਰਚ ਉਨ੍ਹਾਂ ਦੀ ਆਮਦਨ ਤੋਂ ਵਧ 7,96,23,921 ਰੁਪਏ ਮਤਲਬ 175.08 ਫੀਸਦੀ ਵੱਧ ਸੀ।