ਚੰਡੀਗੜ੍ਹ,23 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):- 21 ਫ਼ਰਵਰੀ ਨੂੰ ਹਰ ਸਾਲ ਪੂਰੀ ਦੁਨੀਆਂ ਵਿਚ ਕੌਮਾਂਤਰੀ ਮਾਂ ਬੋਲੀ ਦਿਹਾੜੇਾ ਮਨਾਇਆ ਜਾਂਦਾ ਹੈ। ਅੱਜ ਮਾਂ ਬੋਲੀ ਦਿਹਾੜੇ ਦੌਰਾਨ ਦੀਪਕ ਬਾਲੀ ਨੇ ਪੰਜਾਬ ’ਚ ‘ਪੰਜਾਬੀ ਪ੍ਰਚਾਰ ਯਾਤਰਾ’ ਕੱਢੀ। ਇਹ ਯਾਤਰਾ ਅੱਜ ਸਵੇਰੇ 10:30 ਵਜੇ ਫ਼ਗਵਾੜੇ ਦੇ ਮੇਹਲੀ ਪਿੰਡ ਤੋਂ ਸ਼ੁਰੂ ਹੋਈ। ਮੇਹਲੀ ਤੋਂ ਸ਼ੁਰੂ ਹੋ ਕੇ ਇਹ ਬੰਗਾ, ਨਵਾਂ ਸ਼ਹਿਰ, ਬਲਚੌਰ, ਰੋਪੜ, ਖਰੜ ਤੋਂ ਹੁੰਦੀ ਹੋਈ ਮੁਹਾਲੀ ਪਹੁੰਚੀ।
ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਇੱਕ ਵਿਅਕਤੀ ਨੇ ਮਾਤ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ 150 ਕਿਲੋਮੀਟਰ ਲੰਬੀ ਤੇ ਇੰਨੇ ਵੱਡੇ ਕਾਫ਼ਲੇ ਵਾਲੀ ਯਾਤਰਾ ਕੱਢੀ ਹੋਵੇ , ਇਸ ਯਾਤਰਾ ਵਿਚ ਸੈਂਕੜੇ ਨੌਜਵਾਨਾਂ, ਮਹਿਲਾਵਾਂ, ਬਜ਼ੁਰਗਾਂ ਤੇ ਬੱਚਿਆਂ ਨੇ ਹਿੱਸਾ ਲਿਆ। ਇਹ ਯਾਤਰਾ ਪੰਜਾਬੀਆਂ ਅੰਦਰ ਸਦਭਾਵਨਾ ਤੇ ਪਿਆਰ ਪੈਦਾ ਕਰਨ ਤੇ ਇਸ ਦਾ ਸੁਨੇਹਾ ਦੇਣ ਵਿਚ ਕਾਮਯਾਬ ਰਹੀ ਹੈ।
ਇਸ ਯਾਤਰਾ ਦੌਰਾਨ ਇਹ ਪ੍ਰਚਾਰਿਆ ਗਿਆ ਕਿ ਮਨੁੱਖ ਨੂੰ ਦੁਨੀਆ ਵਿੱਚ ਕੋਈ ਵੀ ਬੋਲੀ ਜਾਂ ਉੱਪ-ਬੋਲੀ ਸਿੱਖ ਲੈਣੀ ਚਾਹੀਦੀ ਹੈ ਪਰ ਕਦੇ ਵੀ ਆਪਣੀ ਮਾਂ ਬੋਲੀ ਨਹੀਂ ਭੁੱਲਣੀ ਚਾਹੀਦੀ। ਪੰਜਾਬੀ ਮਾਂ ਬੋਲੀ (Punjabi Mother Tongue) ਨੂੰ ਦੁਨੀਆ ਪੱਧਰ ’ਤੇ ਪਹੁੰਚਾਉਣ ਵਿੱਚ ਪੰਜਾਬ ਦੇ ਬਹੁਤ ਸਾਰੇ ਨਾਇਕਾਂ ਦਾ ਬਹੁਤ ਅਹਿਮ ਕਿਰਦਾਰ ਰਿਹਾ ਹੈ। ਪੰਜਾਬੀ ਗਾਇਕਾਂ ਦਾ ਇਸ ਪ੍ਰਚਾਰ ਵਿੱਚ ਅਹਿਮ ਯੋਗਦਾਨ ਰਿਹਾ ਹੈ।
ਦੀਪਕ ਬਾਲੀ ਆਮ ਆਦਮੀ ਪਾਰਟੀ (Aam Aadmi Party) ਦੇ ਸਰਗਰਮ ਆਗੂ ਹੋਣ ਦੇ ਨਾਲ ਨਾਲ ਪ੍ਰਸਿੱਧ ਸਮਾਜ ਸੇਵੀ ਵਜੋਂ ਵੀ ਜਾਣੇ ਜਾਂਦੇ ਹਨ। ਉਹ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਲਈ ਕੰਮ ਕਰ ਰਹੇ ਹਨ। ਹਰ ਸਾਲ ਉਹ ਇਹ ਮਾਰਚ ਕੱਢਦੇ ਹਨ। ਇਸ ਸਾਲ ਉਨ੍ਹਾਂ ਨੇ ਅੱਧੇ ਪੰਜਾਬ ਵਿੱਚ ਮਾਰਚ ਕੱਢ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਜੋ ਕਿ ਬਹੁਤ ਹੀ ਸਫ਼ਲ ਰਿਹਾ।
ਇਹ ਲਗਭਗ 4-5 ਕਿਲੋਮੀਟਰ ਲੰਬਾ ਮਾਰਚ ਸੀ, ਜਿਸ ’ਚ 200 ਤੋਂ 250 ਲੋਕ ਸ਼ਾਮਲ ਸੀ। ਬਾਲੀ ਜੀ ਨੇ ਆਪਣੀ ਗੱਡੀ ’ਚ ਪੰਜਾਬੀ ਗੀਤ ਲਗਾ ਕੇ ਮਾਰਚ ਕੱਢਿਆ। ਵੱਖ-ਵੱਖ ਇਲਾਕਿਆਂ ਦੇ ਵਿਧਾਇਕਾਂ, ਮੋਹਤਬਾਰ ਸੱਜਣਾ ਤੇ ਲੋਕਾਂ ਨੇ ਇਨ੍ਹਾਂ ਦਾ ਦਿਲੋਂ ਸਵਾਗਤ ਕੀਤਾ। ਦੀਪਕ ਬਾਲੀ ਨੇ ਕਿਹਾ, “ਮਾਂ ਬੋਲੀ ਸਾਨੂੰ ਸਭ ਨੂੰ ਵਿਰਾਸਤ ਨਾਲ਼ ਜੋੜਦੀ ਹੈ।