ਚੰਡੀਗੜ੍ਹ,26 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ (Shri Guru Nanak Dev Ji) ਦੇ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ‘ਤੇ ਪੰਜਾਬ ਅਤੇ ਚੰਡੀਗੜ੍ਹ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ‘ਸਰਬੱਤ ਦਾ ਭਲਾ’ ਅੱਜ ਵੀ ਸਾਰੇ ਸੰਸਾਰ ਲਈ ਉਨ੍ਹਾਂ ਹੀ ਪ੍ਰਸੰਗਿਕ ਹੈ ਜਿੰਨਾ ਪਹਿਲਾਂ ਸੀ।
“ਗੁਰੂ ਨਾਨਕ ਦੇਵ ਜੀ ਦਾ ਜੀਵਨ ਸਾਨੂੰ ਪਿਆਰ ਅਤੇ ਸਦਭਾਵਨਾ ਦੀ ਸਿਖਿਆ ਦਿੰਦਾ ਹੈ,ਉਹਨਾਂ ਨੇ ਸਾਨੂੰ ‘ਇੱਕ ਓਅੰਕਾਰ ਸਤਨਾਮ’ ਦਾ ਮੰਤਰ ਦਿੱਤਾ, ਜੋ ‘ਪ੍ਰਮਾਤਮਾ ਕੇਵਲ ਇੱਕ ਹੈ’ ਦੇ ਸਿਧਾਂਤ ਨੂੰ ਦਰਸਾਉਂਦਾ ਹੈ “ਸ੍ਰੀ ਗੁਰੂ ਨਾਨਕ ਦੇਵ ਜੀ (Shri Guru Nanak Dev Ji) ਨੇ ਪਿਆਰ,ਸ਼ਾਂਤੀ ਅਤੇ ਦਇਆ ਦੀਆਂ ਕਦਰਾਂ ਕੀਮਤਾਂ ‘ਤੇ ਜ਼ੋਰ ਦਿੱਤਾ ਅਤੇ ਮਨੁੱਖਤਾ ਦੀ ਸੇਵਾ ਨੂੰ ਪ੍ਰਮਾਤਮਾ ਦੀ ਸੇਵਾ ਦੇ ਬਰਾਬਰ ਦੱਸਿਆ।
ਉਨ੍ਹਾਂ ਦਾ ਸੰਦੇਸ਼ ਜਿਵੇਂ ਕਿ ‘ਵੰਡ ਛਕੋ’ ਭਾਵ ਜੋ ਵੀ ਤੁਹਾਡੇ ਕੋਲ ਹੈ ਦੂਜਿਆਂ ਨਾਲ ਸਾਂਝਾ ਕਰੋ,’ਕਿਰਤ ਕਰੋ’ ਭਾਵ ਇਮਾਨਦਾਰੀ ਨਾਲ ਮਿਹਨਤ ਕਰਕੇ ਰੋਜ਼ੀ-ਰੋਟੀ ਕਮਾਓ ਅਤੇ ‘ਨਾਮ ਜਪੋ’ ਭਾਵ ਹਰ ਸਮੇਂ ਪਰਮਾਤਮਾ ਨੂੰ ਯਾਦ ਕਰੋ,ਉਨ੍ਹਾਂ ਦੀਆਂ ਸਿੱਖਿਆਵਾਂ ਦਾ ਸਾਰ ਹੈ।”