ਚੰਡੀਗੜ੍ਹ, 05 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਹਿਮਾਚਲ ਪ੍ਰਦੇਸ਼ (Himachal Pradesh) ਦੇ 2014 ਬੈਚ ਦੇ ਆਈਏਐੱਸ ਅਧਿਕਾਰੀ ਪੰਕਜ ਰਾਏ (IAS officer Pankaj Roy) ਨੂੰ ਚੰਡੀਗੜ੍ਹ ਪੀਜੀਆਈ (Chandigarh PGI) ਦਾ ਡਿਪਟੀ ਡਾਇਰੈਕਟਰ ਐਡਮਿਨੀਸਟ੍ਰੇਸ਼ਨ (DDA) ਨਿਯੁਕਤ ਕੀਤਾ ਗਿਆ ਹੈ।
ਮੌਜੂਦਾ ਸਮੇਂ ਪੰਕਜ ਰਾਏ ਹਿਮਾਚਲ ਦੇ ਸਪੈਸ਼ਲ ਸੈਕ੍ਰੇਟਰੀ ਐਜੂਕੇਸ਼ਨ (Special Secretarial Education) ਤੇ ਪਲਾਨਿੰਗ ਹਨ, ਉਨ੍ਹਾਂ ਨੇ ਮਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਵੱਲੋਂ 4 ਸਾਲ ਲਈ ਇਸ ਅਹੁਦੇ ‘ਤੇ ਲਗਾਇਆ ਗਿਆ ਹੈ,ਹਿਮਾਚਲ ਦੇ ਚੀਫ ਸੈਕ੍ਰੇਟਰੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਰਿਲੀਵ ਕਰਨ ਦੇ ਹੁਕਮ ਦਿੱਤੇ ਹਨ।
IAS ਪੰਕਜ ਰਾਏ ਦਾ ਨਾਂ ਇਸ ਅਹੁਦੇ ‘ਤੇ ਸਭ ਤੋਂ ਟੌਪ ‘ਤੇ ਚੱਲ ਰਿਹਾ ਸੀ ਕਿਉਂਕਿ ਉਹ 2027 ਵਿਚ ਰਿਟਾਇਰ ਹੋਣਗੇ,ਇਸ ਲਈ ਇਸ ਅਹੁਦੇ ਲਈ 4 ਸਾਲ ਲਈ ਨਿਯੁਕਤ ਕੀਤਾ ਜਾਂਦਾ ਹੈ,ਇਸ ਵਿਚ ਸਭ ਤੋਂ ਜ਼ਿਆਦਾ ਸਹੀ ਸਨ। ਪੈਨਲ ਵਿਚ ਦੂਜੇ ਸਥਾਨ ‘ਤੇ 2011 ਬੈਚ ਦੇ ਹਿਮਾਚਲ ਪ੍ਰਦੇਸ਼ ਦੇ ਲਲਿਤ ਜੈਨ ਦਾ ਵੀ ਨਾਂ ਸੀ,ਉਹ ਹਿਮਾਚਲ ਪ੍ਰਦੇਸ਼ ਸਰਕਾਰ ਵਿਚ ਵਾਤਾਵਰਣ ਵਿਗਿਆਨ ਤੇ ਉਦਯੋਗਿਕ ਵਿਚ ਡਾਇਰੈਕਟਰ ਹਨ।