Chandigarh,July 13,2023,(Harpreet Singh):- ਬਨੂੰੜ ਬੇਬੀ ਕਾਨਵੈਂਟ ਸਕੂਲ,ਵਿਖੇ 8ਵੀਂ ਕਲਾਸ ਦੀ ਵਿਦਿਆਰਥਣ ਪ੍ਰਭਲੀਨ ਕੌਰ ਨੇ ਭਾਰਤ ਵਿੱਚ ਜਿੰਗਲ ਰਾਈਟਿੰਗ (Jingle Writing) ਮੁਕਾਬਲੇ ਵਿੱਚ ਦੂਜਾ ਰੈਂਕ ਪ੍ਰਾਪਤ ਕੀਤਾ ਹੈ ਜੋ ਕਿ ਰਾਸ਼ਟਰੀ ਸਿਹਤ ਪ੍ਰੋਗਰਾਮ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ,ਭਾਰਤ ਸਰਕਾਰ ਅਤੇ ਸੈਂਟਰ ਫਾਰ ਡੈਂਟਲ ਐਜੂਕੇਸ਼ਨ ਐਂਡ ਰਿਸਰਚ ਆਲ ਇੰਡੀਆ ਦੁਆਰਾ ਆਯੋਜਿਤ ਕੀਤਾ ਗਿਆ ਸੀ।ਇਸ ਮੁਕਾਬਲੇ ਦਾ ਉਦੇਸ਼ ਮੂੰਹ ਦੀ ਸਿਹਤ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸਿਹਤਮੰਦ ਮੁਸਕਰਾਹਟ ਬਣਾਈ ਰੱਖਣ ਪ੍ਰਤੀ ਸਕਾਰਾਤਮਕ ਰਵੱਈਏ ਨੂੰ ਉਤਸ਼ਾਹਿਤ ਕਰਨਾ ਸੀ।
ਪ੍ਰਤੀਯੋਗਤਾ ਦਾ ਸਲੋਗਨ ਸਿਗਰਟਨੋਸ਼ੀ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਉਜਾਗਰ ਕਰਦਾ ਅਤੇ ਕਾਫ਼ੀ ਸਿੱਖਿਆਦਾਇਕ ਸੀ।ਇਸ ਮੁਕਾਬਲੇ ਲਈ 695 ਐਟਰੀਆ ਪ੍ਰਾਪਤ ਹੋਈਆਂ ਸਨ।10 ਅਪ੍ਰੈਲ,ਤੋਂ 10 ਮਈ, 2023 ਤੱਕ ਵਿਸ਼ਵ ਓਰਲ ਹੈਲਥ ਦਿਵਸ ਦੀ ਯਾਦ ਵਿੱਚ ਆਯੋਜਿਤ ਕੀਤੇ ਗਏ ਓਰਲ ਹੈਲਥ ਲਈ ਜਿੰਗਲ ਮੁਕਾਬਲੇ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ ਹੈ। ਬਨੂੰੜ ਦੀ ਪ੍ਰਭਲੀਨ ਕੌਰ ₹ 2,000/- (ਦੂਜਾ ਸਥਾਨ) ਸਥਾਨ ਹਾਸਿਲ ਕੀਤਾ ਹੈ।ਇਸ ਸਫਲਤਾ ਲਈ ਉਸਨੇ ਆਪਣੇ ਮਾਤਾ-ਪਿਤਾ ਅਤੇ ਉਸਦੇ ਅੰਗਰੇਜ਼ੀ ਅਧਿਆਪਕ, ਡਾ: ਰਾਜੀਵ ਚਾਨਣਾ ਨੂੰ ਸਿਹਰਾ ਦਿੱਤਾ ਹੈ।