ਅਯੁੱਧਿਆ,30 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਦੌਰੇ ‘ਤੇ ਹਨ,ਇਥੇ ਪੀਐੱਮ ਮੋਦੀ ਨੇ 8 ਕਿਲੋਮੀਟਰ ਰੋਡ ਸ਼ੋਅ ਕੀਤਾ,ਲੋਕਾਂ ਨੇ ਉਨ੍ਹਾਂ ‘ਤੇ ਫੁੱਲ ਬਰਸਾਏ,ਇਸ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਅਯੁੱਧਿਆ ਸਟੇਸ਼ਨ (Ayodhya Station) ਦਾ ਉਦਘਾਟਨ ਕੀਤਾ,6 ਵੰਦੇ ਭਾਰਤ ਤੇ 2 ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੀ ਝੰਡੀ ਦਿਖਾਈ। ਥੋੜ੍ਹੀ ਦੇਰ ਵਿਚ ਉਹ ਮਹਾਰਿਸ਼ੀ ਵਾਲਮੀਕਿ ਕੌਮਾਂਤਰੀ ਏਅਰਪੋਰਟ ਅਯੁੱਧਿਆ ਧਾਮ (Airport Ayodhya Dham) ਦਾ ਉਦਘਾਟਨ ਕਰਨਗੇ। ਦੋਵੇਂ ਥਾਵਾਂ ਨੂੰ ਰਾਮਕਥਾ ਥੀਮ ‘ਤੇ ਸਜਾਇਆ ਗਿਆ ਹੈ।ਇਸ ਤੋਂ ਇਲਾਵਾ 16 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਵੀ ਉਦਘਾਟਨ ਕਰਨਗੇ। ਮੋਦੀ ਤੀਜੀ ਵਾਰ ਰਾਮ ਨਗਰੀ ਆਏ ਹਨ। ਪਹਿਲੀ ਵਾਰ ਉਹ 5 ਅਗਸਤ 2020 ਨੂੰ ਰਾਮ ਮੰਦਰ ਭੂਮੀ ਪੂਜਨ ਵਿਚ ਸ਼ਾਮਲ ਹੋਏ ਸਨ। ਇਸ ਦੇ ਬਾਅਦ 23 ਅਕਤੂਬਰ 2022 ਨੂੰ ਦੀਪਉਤਸਵ ਵਿਚ ਹਿੱਸਾ ਲਿਆ ਸੀ।
ਅਯੁੱਧਿਆ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਢਿਆ ਰੋਡ ਸ਼ੋਅ
Date: