ਨਵੀਂ ਦਿੱਲੀ, 23 ਸਤੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ 9 ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ,ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੱਖਣੀ ਮੱਧ ਰੇਲਵੇ ਦੀਆਂ ਦੋ ਸੇਵਾਵਾਂ ਵੀ ਲਾਂਚ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਵਰਚੁਅਲ ਮਾਧਿਅਮ ਰਾਹੀਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚਕਾਰ ਰੇਲ ਸੇਵਾਵਾਂ ਦਾ ਉਦਘਾਟਨ ਕਰਨਗੇ। ਉਦਘਾਟਨ ਸਮਾਰੋਹ ਵਿੱਚ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਵੀ ਮੌਜੂਦ ਰਹਿਣਗੇ।ਪਟਨਾ-ਹਾਵੜਾ ਅਤੇ ਰਾਂਚੀ-ਹਾਵੜਾ ਮਾਰਗਾਂ ਲਈ ਨਵੇਂ ਰੇਕਾਂ ‘ਚ 25 ਵਾਧੂ ਸਹੂਲਤਾਂ ਹੋਣਗੀਆਂ। ਇਸ ਰੂਟ ‘ਤੇ ਟਰੇਨ 535 ਕਿਲੋਮੀਟਰ ਦੀ ਦੂਰੀ ਲਗਭਗ ਛੇ ਘੰਟੇ 30 ਮਿੰਟਾਂ ‘ਚ ਤੈਅ ਕਰੇਗੀ। ਪ੍ਰਧਾਨ ਮੰਤਰੀ ਮੋਦੀ ਨੇ 15 ਫਰਵਰੀ 2019 ਨੂੰ ਦਿੱਲੀ-ਵਾਰਾਨਸੀ (Delhi-Varanasi) ਵਿਚਕਾਰ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ 9 ਵੰਦੇ ਭਾਰਤ ਟ੍ਰੇਨਾਂ ਨੂੰ ਦੇਣਗੇ ਹਰੀ ਝੰਡੀ
Date: