ਪਟਿਆਲਾ,02 ਅਕਤੂਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਪਟਿਆਲਾ (Patiala) ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ,ਪੰਜਾਬ ਵਿਚ 12 ਹਜ਼ਾਰ ਪਿੰਡ ਹਨ ਤੇ ਹਰ ਪਿੰਡ ਵਿਚ ਬੱਸਾਂ ਦਿੱਤੀਆਂ ਜਾਣਗੀਆਂ ਜਿਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਣਗੇ,ਇਹ ਬੱਸਾਂ ਆਵਾਜਾਈ ਸਵੇਰੇ-ਦਪੁਹਿਰ ਤੇ ਸ਼ਾਮ ਨੂੰ ਹੋਵੇਗੀ।
ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ ਤੇ ਨੌਜਵਾਨਾਂ ਨੂੰ ਰੋਜ਼ਗਾਰ,ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) ਨੇ ਕਿਹਾ ਕਿ ਪਿੰਡਾਂ ਤੋਂ ਸ਼ਹਿਰ ਤੇ ਸ਼ਹਿਰ ਤੋਂ ਪਿੰਡਾਂ ਲਈ ਬੱਸਾਂ ਚਾਲੂ ਕੀਤੀ ਜਾਣਗੀਆਂ,ਇਹ ਬੱਸਾਂ 30-35 ਸੀਟਾਂ ਵਾਲੀ ਹੋਵੇਗੀ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਬੱਸਾਂ ਦਿੱਤੀਆਂ ਜਾਣਗੀਆਂ ਜਿਸ ਨਾਲ ਉਨ੍ਹਾਂ ਨੂੰ ਕੰਮ ਮਿਲੇਗਾ।
ਹਰ ਬੱਸ ਵਿਚ ਡਰਾਈਵਰ ਕੰਡਕਟਰ ਹੋਣ ਨਾਲ ਨੌਜਵਾਨਾਂ ਨੂੰ ਕੰਮ ਮਿਲੇਗਾ,ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਬੇਹਤਰੀਨ ਬੱਸਾਂ ਉਪਲਬਧ ਕਰਵਾਵਾਂਗੇ,ਨੌਜਵਾਨਾਂ ਲਈ 2000-3000 ਬੱਸਾਂ ਸਪਾਂਸਰ ਕੀਤੀਆਂ ਜਾਣਗੀਆਂ,ਇਕ ਬੱਸ ਵਿਚ 4-4 ਲੋਕ ਇਕੱਠੇ ਜਾ ਸਕਦੇ ਹਨ ਤੇ ਅਸੀਂ ਕੋਈ ਵਿਆਜ ਨਹੀਂ ਲਵਾਂਗੇ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) ਨੇ ਕਿਹਾ ਕਿ,ਇਹ ਬੱਸਾਂ ਦੀ ਕਮਾਈ ਜਦੋਂ ਚੰਗੀ ਹੋ ਲੱਗ ਗਈ,ਉਦੋਂ ਨੌਜਵਾਨ ਸਾਨੂੰ ਪੈਸੇ ਮੋੜ ਦੇਣ,ਸਾਨੂੰ ਕੋਈ ਬਹੁਤੀ ਕਾਹਲੀ ਨਹੀ,ਉਨ੍ਹਾਂ ਕਿਹਾ ਕਿ-ਜਦੋਂ ਤੁਹਾਡੇ (ਨੌਜਵਾਨਾਂ) ਕੋਲ ਕਮਾਈ ਹੋ ਗਈ ਪੈਸੇ ਮੋੜ ਦਿਓ,ਉਹਦੇ ਬਾਅਦ ਬੱਸਾਂ ਤੁਹਾਡੀਆਂ।