ਮਨੀਲਾ,31 ਅਗਸਤ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬਣ ਦੀ ਮਨੀਲਾ ਵਿਚ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ।ਮਿਲੀ ਜਾਣਕਾਰੀ ਮੁਤਾਬਕ ਜਗਨਪ੍ਰੀਤ ਕੌਰ ਅਪਣੇ ਪਤੀ ਮਨਜੀਤ ਸਿੰਘ ਅਤੇ ਬੱਚਿਆਂ ਸਮੇਤ ਪਿਛਲੇ 14 ਸਾਲਾਂ ਤੋਂ ਫਿਲੀਪੀਨਜ਼ (Philippines) ਦੇ ਸ਼ਹਿਰ ਮਨੀਲਾ (Manila) ’ਚ ਰਹਿ ਰਹੀ ਸੀ। ਇਥੇ ਉਹ ਅਪਣਾ ਫਾਇਨਾਂਸ (Finance) ਦਾ ਕਾਰੋਬਾਰ ਕਰਦੇ ਸਨ।ਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਪਿੰਡ ਢੰਡੀਆਂ ਵਿਚ ਭਾਰਤ ਆਏ ਸਨ ਤੇ ਮਨੀਲਾ ਵਿਚ ਰਹਿ ਕੇ ਉਸ ਦੀ ਪਤਨੀ ਜਗਨਪ੍ਰੀਤ ਕੌਰ ਫਾਈਨਾਂਸ (Finance) ਦਾ ਕਾਰੋਬਾਰ ਸੰਭਾਲਦੀ ਸੀ। ਬੀਤੇ ਦਿਨੀਂ ਅਣਪਛਾਤਾ ਬਾਈਕ ਸਵਾਰ ਉਨ੍ਹਾਂ ਦੀ ਦੁਕਾਨ ‘ਤੇ ਆਇਆ ਤੇ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ।
ਪੰਜਾਬਣ ਦੀ ਮਨੀਲਾ ਵਿਚ ਗੋਲੀ ਮਾਰ ਕੇ ਹਤਿਆ,ਪਿਛਲੇ 14 ਸਾਲਾਂ ਤੋਂ ਫਿਲੀਪੀਨਜ਼ ਦੇ ਸ਼ਹਿਰ ਮਨੀਲਾ ’ਚ ਰਹਿ ਰਹੀ ਸੀ
Date: