(ਵਜੀਦਪੁਰ)- ਇਲਾਕੇ ਦੀ ਉੱਘੀ ਸਖਸ਼ੀਅਤ ਤੇ ਪੱਤਰਕਾਰ ਹਰਮੀਤ ਸਿੰਘ ਦੇ ਪਿਤਾ ਰਣਧੀਰ ਸਿੰਘ ਝਿੰਗੜਾਂ ਦਾ ਸੜਕ ਹਾਦਸੇ `ਚ ਦਿਹਾਂਤ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਨਿਕਟਵਰਤੀ ਜਗਦੇਵ ਸਿੰਘ ਜੱਗੂ ਨੇ ਦੱਸਿਆ ਕਿ ਸ. ਰਣਧੀਰ ਸਿੰਘ ਜੋ ਰੋਜ਼ਾਨਾਂ ਤੜਕੇ ਗੁਰਦੁਆਰਾ ਝੰਡਾ ਸਾਹਿਬ ਪਡਿਆਲਾ ਵਿਖੇ ਨਮਸ਼ਕਾਰ ਕਰਨ ਜਾਂਦੇ ਸਨ। ਇਸੇ ਤਰ੍ਹਾਂ ਜਦੋਂ ਅੱਜ ਵੀ ਐਕਟਿਵਾਂ ਤੇ ਸਵਾਰ ਹੋ ਕੇ ਮੱਥਾ ਟੇਕਣ ਗਏ ਤਾਂ ਇੱਕ ਕੈਂਟਰ ਚਾਲਕ ਨੇ ਉਨ੍ਹਾਂ ਨੂੰ ਜਬਰਦਸ਼ਤ ਟੱਕਰ ਮਾਰ ਦਿੱਤੀ। ਗੰਭੀਰ ਹਾਲਤ `ਚ ਉਨ੍ਹਾਂ ਨੂੰ ਸਿਵਲ ਹਸਪਤਾਲ ਪੁਜਾਇਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮਿਤ੍ਰਕ ਐਲਾਨ ਦਿੱਤਾ। ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਪ੍ਰਭ ਆਸਰਾ ਤੋਂ ਭਾਈ ਸਮਸ਼ੇਰ ਸਿੰਘ, ਨਗਰ ਕੌਂਸਲ ਕੁਰਾਲੀ ਕੇ ਪ੍ਰਧਾਨ ਰਣਜੀਤ ਸਿੰਘ ਜੀਤੀ, ਸਿਆਸੀ ਆਗੂ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਜਗਦੇਵ ਸਿੰਘ ਮਲੋਆ, ਲੋਕ ਹਿੱਤ ਮਿਸ਼ਨ ਦੇ ਗੁਰਮੀਤ ਸਿੰਘ ਸਾਂਟੂ, ਸੁੱਖਦੇਵ ਸਿੰਘ ਸੁੱਖਾ ਕੰਨਸਾਲਾ, ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਦਰਸ਼ਨ ਸਿੰਘ ਨਾਗਰਾ, ਪੱਤਰਕਾਰ ਰਵਿੰਦਰ ਸਿੰਘ ਵਜੀਦਪੂਰ, ਕੁਲਵੰਤ ਸਿੰਘ ਧੀਮਾਨ, ਹਰਤੇਜ ਸਿੰਘ ਤੇਜੀ, ਜਗਦੀਸ ਸਿੰਘ ਖ਼ਾਲਸਾ, ਰਣਜੀਤ ਕਾਕਾ, ਦਿਲਬਰ ਸਿੰਘ ਖੈਰਪੁਰ ਤੇ ਹੋਰ ਸ਼ਹਿਰ ਵਾਸੀ ਤੇ ਇਲਾਕੇ ਦੇ ਮੋਹਤਬਰ ਸੱਜਣਾਂ ਨੇ ਪੁੱਜਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪੱਤਰਕਾਰ ਹਰਮੀਤ ਸਿੰਘ ਦੇ ਪਿਤਾ ਰਣਧੀਰ ਸਿੰਘ ਝਿੰਗੜਾਂ ਦਾ ਸੜਕ ਹਾਦਸੇ `ਚ ਹੋਇਆ ਦਿਹਾਂਤ ਨਿਊ ਚੰਡੀਗੜ੍ਹ, 3 ਜੁਲਾਈ
Date: