Retd ASI , ਉਸ ਦੀ ਘਰਵਾਲੀ ਤੇ ਬੇਟੇ ਦਾ ਬੇਰਹਿਮੀ ਨਾਲ ਕਤਲ
ਚੰਡੀਗੜ੍ਹ 22 ਮਈ (ਹਰਪ੍ਰੀਤ ਸਿੰਘ ਜੱਸੋਵਾਲ ) ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨੂਰਪੁਰ ਬੇਟ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਵਿੱਚ ਰਹਿ ਰਹੇ ਰਿਟਾਇਰਡ ਏ ਐਸ ਆਈ ਸਮੇਤ ਉਸ ਦੀ ਪਤਨੀ ਅਤੇ ਉਸ ਦੇ ਬੇਟੇ ਦੀਆਂ ਲਾਸ਼ਾਂ ਵਿਚੋਂ ਖੂਨ ਨਾਲ ਲੱਥ ਪੱਥ ਪਈਆਂ ਦੇਖੀਆਂ । ਤਿੰਨਾਂ ਦੇ ਕਤਲ ਨੂੰ ਬਹੁਤ ਹੀ ਬੇਰਹਿਮੀ ਦੇ ਨਾਲ ਅੰਜਾਮ ਦਿੱਤਾ ਗਿਆ ਸੀ ਕਤਲ ਕਰਨ ਵਾਲੇ ਕਾਫੀ ਜ਼ਿਆਦਾ ਲੋਕ ਹੋ ਸਕਦੇ ਹਨ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕੋਠੀ ਵਿੱਚ ਖ਼ੂਨ ਦਾ ਛੱਪੜ ਲੱਗਿਆ ਸੀ ਉਸ ਤੋਂ ਲੱਗਦਾ ਸੀ ਕਿ ਇਨ੍ਹਾਂ ਦੇ ਉਪਰ ਬੜੀ ਭਾਰੀ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਇਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਇਸ ਪੂਰੇ ਪਰਿਵਾਰ ਦੇ ਨਾਲ ਇਹਨਾਂ ਦੀ ਬੇਟੀ ਦੀ ਸ਼ਨੀਵਾਰ ਰਾਤ 7-8 ਵਜੇ ਤੱਕ ਗੱਲ ਹੁੰਦੀ ਰਹੀ ਹੈ ਲੇਕਿਨ ਐਤਵਾਰ ਸਵੇਰੇ ਤੋਂ ਕਿਸੇ ਨੇ ਫੋਨ ਨਹੀਂ ਚੱਕਿਆ ਇਸ ਤੋਂ ਬਾਅਦ ਪਿੰਡ ਦੇ ਸਰਪੰਚ ਦੇ ਨਾਲ ਗੱਲ ਕੀਤੀ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਜਦੋਂ ਸਰਪੰਚ ਤੇ ਪੁਲਿਸ ਅਫਸਰ ਘਰ ਦੇ ਵਿੱਚ ਪਹੁੰਚੇ ਤਾਂ ਅੰਦਰ ਦਾ ਭਿਆਨਕ ਮੰਜ਼ਰ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਘਰ ਦੇ ਵਿੱਚ ਰਿਟਾਇਰਡ ਏ ਐਸ ਆਈ, ਉਸ ਦੀ ਪਤਨੀ ਅਤੇ ਬੇਟੇ ਦੀਆਂ ਖੂਨ ਦੇ ਨਾਲ ਲੱਥ-ਪੱਥ ਲਾਸ਼ਾਂ ਪਈਆਂ ਸਨ ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਸੂਚਿਤ ਕੀਤਾ । ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਤੇ ਹੋਰ ਵੀ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਗਈ ਪਰ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਤਲ ਕਿੰਨੇ ਵਜੇ ਹੋਇਆ? ਕਤਲ ਕਿਉਂ ਕੀਤੇ ਗਏ ਹਨ ਅਤੇ ਕਿੰਨੇ ਲੋਕ ਇਸ ਕਤਲ ਕਾਂਡ ਚ ਸ਼ਾਮਿਲ ਹਨ ਪੁਲਿਸ ਵੱਲੋਂ ਬਹੁਤ ਸਾਰੇ ਐਂਗਲਾਂ ਤੋਂ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ।