ਮਾਨਸਾ, 07 ਅਕਤੂਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਸਿੱਧੂ ਮੂਸੇਵਾਲਾ ਕਤਲ ਕੇਸ (Sidhu Moosewala Murder Case) ਵਿਚ ਨਾਮਜ਼ਦ ਸਚਿਨ ਥਾਪਨ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਉਸਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਮਾਨਸਾ (Mansa) ਦੀ ਅਦਾਲਤ ਵਿੱਚ ਪੇਸ਼ ਕੀਤਾ,ਅਦਾਲਤ ਨੇ 5 ਦਿਨ ਦਾ ਰਿਮਾਂਡ ਵਧਾ ਦਿੱਤਾ ਹੈ,ਹੁਣ ਪੁਲਿਸ (Police) ਉਸ ਨੂੰ 10 ਅਕਤੂਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰੇਗੀ।
ਇਸ ਤੋਂ ਪਹਿਲਾਂ ਉਨ੍ਹਾਂ ਦਾ ਸ਼ਿਮਲਾ ਹਸਪਤਾਲ ‘ਚ ਇਲਾਜ ਕਰਵਾਇਆ ਗਿਆ ਸੀ,ਸਚਿਨ ਥਾਪਨ ‘ਤੇ ਸਿੱਧੂ ਮੂਸੇਵਾਲਾ ਕਤਲ ਕਾਂਡ (Sidhu Moosewala Murder Case) ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ,ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹ ਵਿਦੇਸ਼ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ,ਐਸਆਈਟੀ (SIT) ਨੇ ਉਸ ਨੂੰ ਵਿਦੇਸ਼ ਤੋਂ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦਾ ਸੀ,ਇਸ ਤੋਂ ਪਹਿਲਾਂ ਸਚਿਨ ਦਿੱਲੀ ਦੇ ਸਪੈਸ਼ਲ ਸੈੱਲ (Special Cell) ਕੋਲ ਰਿਮਾਂਡ ‘ਤੇ ਸੀ,ਹਾਲ ਹੀ ਵਿੱਚ ਪੰਜਾਬ ਪੁਲਿਸ (Punjab Police) ਸਚਿਨ ਨੂੰ ਦਿੱਲੀ ਤੋਂ ਮਾਨਸਾ ਲੈ ਕੇ ਆਈ ਸੀ।