Ludhiana,24 July,(Harpreet Singh Jassowal):- ਲੁਧਿਆਣਾ ਦੇ ਫਰਜ਼ੀ ਕਾਲ ਸੈਂਟਰ ਮਾਮਲੇ (Fake Call Center Cases) ਵਿੱਚ ਪੁਲਿਸ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਸਾਹਿਲ ਕਪੂਰ ਉਰਫ਼ ਪਾਪਲ (Sahil Kapoor Aka Papal) ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਹਿਲ ਕਪੂਰ ਨੇ ਇਸ ਪੂਰੇ ਮਾਮਲੇ ‘ਚ ਅਹਿਮ ਭੂਮਿਕਾ ਨਿਭਾਈ ਹੈ,ਜਿਸ ਕਾਰਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਸਾਹਿਲ ਕਪੂਰ ਨੂੰ ਦਸ ਦਿਨ ਪਹਿਲਾਂ 14 ਜੁਲਾਈ ਨੂੰ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਵੱਲੋਂ ਹਲਕਾ ਆਤਮਾ ਨਗਰ ਬਲਾਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਦੋਸ਼ੀ ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਉਮੀਦਵਾਰ ਸੀ। ਉਹ ਮਹਾਂਨਗਰ ਦੇ ਕਈ ਵੱਡੇ ਨੇਤਾਵਾਂ ਦੇ ਨੇੜੇ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਸਾਹਿਲ ਕਪੂਰ ਸਥਾਨਕ ਪੱਧਰ ‘ਤੇ ਇਸ ਕਾਲ ਸੈਂਟਰ ਨੂੰ ਮੈਨੇਜ ਕਰਦਾ ਸੀ,ਉਸ ਦੇ ਕਹਿਣ ‘ਤੇ ਦੋਸ਼ੀ ਸ਼ਰੇਆਮ ਇਹ ਕਾਲਾ ਧੰਦਾ ਚਲਾ ਰਹੇ ਸਨ,ਪੁਲਿਸ ਨੇ ਤਿੰਨ ਦਿਨ ਪਹਿਲਾਂ ਇਸ ਰੈਕੇਟ ‘ਚ 29 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ,ਫੜੇ ਗਏ ਲੋਕ 7 ਰਾਜਾਂ ਦੇ ਸਨ,ਦੋਸ਼ੀ ਨੇ ਆਪਣੇ ਆਪ ਨੂੰ ਮਲਟੀਨੈਸ਼ਨਲ ਕੰਪਨੀਆਂ (Multinational Companies) ਲਈ ਟੈਕਨੀਕਲ ਸਰਵਿਸ ਪ੍ਰੋਵਾਈਡਰ (Technical Service Provider) ਵਜੋਂ ਪੇਸ਼ ਕੀਤਾ,ਉਨ੍ਹਾਂ ਨੇ ਵਿਦੇਸ਼ੀਆਂ ਨੂੰ ਪੈਸੇ ਦੇ ਕੇ ਠੱਗਿਆ ਹੈ,ਇਸ ਵਿੱਚ ਵਰਤੇ ਗਏ ਸਾਰੇ ਮੋਬਾਈਲ ਫੋਨ ਵੀ ਪੁਲੀਸ ਨੇ ਜ਼ਬਤ ਕਰ ਲਏ ਹਨ,ਗ੍ਰਿਫਤਾਰ ਕੀਤੇ ਗਏ ਗਿਰੋਹ ਦੇ ਮੈਂਬਰ ਮੇਘਾਲਿਆ,ਉੱਤਰ ਪ੍ਰਦੇਸ਼,ਗੁਜਰਾਤ,ਹਿਮਾਚਲ ਪ੍ਰਦੇਸ਼,ਨਾਗਾਲੈਂਡ,ਦਿੱਲੀ ਅਤੇ ਪੰਜਾਬ ਦੇ ਹਨ।
ਮਾਈਕ੍ਰੋਸਾਫਟ ਹੈੱਡਕੁਆਰਟਰ ਅਤੇ ਐਪਲ ਹੈੱਡਕੁਆਰਟਰ ਪਲੇਟਫਾਰਮ ਤੋਂ ਗਾਹਕ ਸਹਾਇਤਾ ਸਹੂਲਤ ਪ੍ਰਦਾਨ ਕਰਨ ਦਾ ਦਾਅਵਾ ਕਰਦੇ ਹੋਏ, ਉਨ੍ਹਾਂ ਨੇ ਫੋਨ ਨੰਬਰ +14258828080 ਅਤੇ ਟੋਲ ਫਰੀ ਨੰਬਰ 1800-102-1100 ਜਾਰੀ ਕੀਤੇ ਸਨ,ਇਨ੍ਹਾਂ ਨੰਬਰਾਂ ‘ਤੇ ਵਿਦੇਸ਼ਾਂ ‘ਚ ਰਹਿੰਦੇ ਲੋਕ ਕੰਪਿਊਟਰ ਸਿਸਟਮ ਆਦਿ ‘ਚ ਤਕਨੀਕੀ ਖਰਾਬੀ ਬਾਰੇ ਫੋਨ ਕਰਦੇ ਸਨ, ਜਿਸ ਤੋਂ ਬਾਅਦ ਦੋਸ਼ੀ ਉਨ੍ਹਾਂ ਲੋਕਾਂ ਦਾ ਸਿਸਟਮ ਹੈਕ ਕਰ ਲੈਂਦਾ ਸੀ।