ਮੋਹਾਲੀ,30 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ 2023 (Asian Games 2023) ਵਿੱਚ ਭਾਰਤੀ ਹੋਣਹਾਰ ਖਿਡਾਰੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ,ਸ਼ੂਟਿੰਗ (10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ) ਵਿੱਚ ਭਾਰਤ ਦੀ ਦਿਵਿਆ ਟੀਐਸ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਸੱਤਵੇਂ ਦਿਨ ਚਾਂਦੀ ਦਾ ਤਗ਼ਮਾ ਜਿੱਤਿਆ,ਕੁਆਲੀਫਿਕੇਸ਼ਨ (Qualification) ਵਿੱਚ ਸਰਬਜੋਤ ਸਿੰਘ ਨੇ 291 ਜਦਕਿ ਦਿਵਿਆ ਦਾ ਸਕੋਰ 286 ਰਿਹਾ,ਦੋਵਾਂ ਦਾ ਕੁੱਲ ਸਕੋਰ 577 ਰਿਹਾ,ਇਸ ਦੇ ਨਾਲ ਹੀ ਸੋਨ ਤਮਗਾ ਚੀਨ ਦੇ ਹਿੱਸੇ ਆਇਆ ਹੈ,ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ 6 ਸੋਨ, 8 ਚਾਂਦੀ ਅਤੇ 5 ਕਾਂਸੀ ਦੇ ਤਗਮੇ ਮਿਲੇ ਹਨ,ਇਹ ਕਿਸੇ ਵੀ ਏਸ਼ਿਆਈ ਖੇਡਾਂ 2023 ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ,ਹੁਣ ਤੱਕ ਭਾਰਤ ਨੂੰ ਕੁੱਲ 34 ਮੈਡਲ ਮਿਲ ਚੁੱਕੇ ਹਨ।
ਏਸ਼ਿਆਈ ਖੇਡਾਂ 2023 ਵਿੱਚ ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਮਿਲਿਆ ਇੱਕ ਹੋਰ ਮੈਡਲ,ਸਰਬਜੋਤ ਸਿੰਘ ਤੇ ਦਿਵਿਆ ਟੀਐਸ ਨੇ ਜਿੱਤਿਆ ਚਾਂਦੀ ਦਾ ਤਗਮਾ
Date: