ਨਵੀਂ ਦਿੱਲੀ, 12 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):- ਕਿਸਾਨਾਂ ਦੇ 13 ਫਰਵਰੀ ਨੂੰ ਮਾਰਚ ਤੋਂ ਇੱਕ ਦਿਨ ਪਹਿਲਾਂ ਦਿੱਲੀ ਵਿੱਚ ਵੀ ਧਾਰਾ 144 ਲਾ ਦਿੱਤੀ ਗਈ ਹੈ,ਦਿੱਲੀ ਪੁਲਿਸ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ 13 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ,ਕਿਸਾਨ ਮਜ਼ਦੂਰ ਮੋਰਚਾ (Kisan Mazdoor Morcha) ਅਤੇ ਹੋਰ ਕਿਸਾਨ ਜਥੇਬੰਦੀਆਂ (Farmers Organizations) ਵੱਲੋਂ ‘ਦਿੱਲੀ ਚਲੋ’ ਮਾਰਚ ਦਾ ਐਲਾਨ ਕੀਤਾ ਗਿਆ ਹੈ,ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੰਸਦ ਭਵਨ (Parliament House) ਦੇ ਬਾਹਰ ਧਰਨਾ ਦੇਣਾ ਚਾਹੁੰਦੇ ਹਨ,ਕਿਸਾਨ ਅੰਦੋਲਨ ਕਾਰਨ ਤਣਾਅ,ਸਮਾਜਿਕ ਸਦਭਾਵਨਾ ਦੇ ਵਿਗੜਨ ਅਤੇ ਇੱਥੋਂ ਤੱਕ ਕਿ ਹਿੰਸਾ ਦਾ ਡਰ ਵੀ ਪ੍ਰਗਟਾਇਆ ਗਿਆ ਹੈ।
ਧਾਰਾ 144 ਲਾਗੂ ਹੋਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਵਿੱਚ ਸੜਕਾਂ ਜਾਮ ਕਰਨ, ਕਿਸੇ ਵੀ ਅੰਦੋਲਨ, ਰੈਲੀ ਜਾਂ ਜਨਤਕ ਮੀਟਿੰਗ ‘ਤੇ ਪਾਬੰਦੀ ਹੈ,ਕੁਝ ਛੋਟ ਵਾਲੇ ਮਾਮਲਿਆਂ ਨੂੰ ਛੱਡ ਕੇ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਹੋਵੇਗੀ,ਪੂਰੀ ਦਿੱਲੀ ਵਿੱਚ ਕਿਸੇ ਵੀ ਸਮਾਜਿਕ, ਰਾਜਨੀਤਕ ਅਤੇ ਹੋਰ ਸੰਗਠਨਾਂ ਦੇ ਜਲੂਸ, ਪ੍ਰਦਰਸ਼ਨ, ਰੈਲੀਆਂ, ਪੈਦਲ ਮਾਰਚ ਆਦਿ ‘ਤੇ ਪਾਬੰਦੀ ਰਹੇਗੀ,ਦਿੱਲੀ ‘ਚ ਟਰੈਕਟਰ-ਟਰਾਲੀ (Tractor-Trolley) ਦੇ ਦਾਖਲੇ ‘ਤੇ ਪਾਬੰਦੀ ਲਾ ਦਿੱਤੀ ਗਈ ਹੈ,ਨਾਲ ਹੀ,ਕਿਸੇ ਵੀ ਵਾਹਨ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਸ ਵਿੱਚ ਲਾਠੀਆਂ, ਸੋਟੀਆਂ, ਤਲਵਾਰਾਂ ਜਾਂ ਹੋਰ ਹਥਿਆਰ ਹੋਣ।