ਮੋਹਾਲੀ 29 ਅਗਸਤ (ਹਰਪ੍ਰੀਤ ਸਿੰਘ ਜੱਸੋਵਾਲ):- ਸ਼ਿਮਲਾ ਵੈੱਲਫੇਅਰ ਸੁਸਾਇਟੀ ਵਲੋਂ ਤੀਆਂ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਗਿਆ ਇਸ ਪ੍ਰੋਗਰਾਮ ਦੀ ਓਰਗਨਾਈਜ਼ਰ ਗੁਰਜੀਤ ਕੌਰ (ਗੋਲਡੀ) ਪਤਨੀ ਸੰਦੀਪ ਜਮਵਾਲ ਨੇ ਦੱਸਿਆ ਕਿ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਧੂਮ ਧਾਮ ਨਾਲ ਸੁਸਾਇਟੀ ਵਿੱਚ ਮਨਾਇਆ ਗਿਆ। ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿੱਚ ਸੁਸਾਇਟੀ ਦੇ ਕਈ ਮੈਂਬਰ ਰਮੇਸ਼ ਸ਼ਰਮਾਂ, ਪ੍ਰਮੋਦ ਮਹਿਤਾ, ਓਅੰਕਾਰ ਚੰਦ, ਕਰਨ ਸ਼ਰਮਾ, ਤੇ ਕਈ ਹੋਰਨਾਂ ਨੇ ਵੀ ਪੂਰਾ ਸਾਥ ਦਿੱਤਾ।
ਪ੍ਰੋਗਰਾਮ ਵਿੱਚ ਗੁਰਿੰਦਰ ਗੋਰੀ ਸ਼ੋਸ਼ਲ ਵਰਕਰ ਅਤੇ ਅਧਿਆਪਕ ਨੂੰ ਜੱਜ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਗੁਰਿੰਦਰ ਗੋਰੀ ਨੇ ਦੱਸਿਆ ਕਿ ਇਹੋ ਜਿਹੇ ਪ੍ਰੋਗਰਾਮ ਸਾਡੇ ਸੱਭਿਆਚਾਰ ਨੂੰ ਵਧਾਉਂਦੇ ਹਨ ਇਹੋ ਜਿਹੇ ਪ੍ਰੋਗ੍ਰਾਮ ਸਮੇਂ-ਸਮੇਂ ਤੇ ਹੁੰਦੇ ਰਹਿਣੇ ਚਾਹੀਦੇ ਹਨ ਜਿਸ ਆਉਣ ਵਾਲੇ ਪੀੜੀ ਨੂੰ ਸਾਡੇ ਮਹਾਨ ਸੱਭਿਆਚਾਰ ਬਾਰੇ ਜਾਣਕਾਰੀ ਮਿਲ ਸਕੇ ਪ੍ਰੋਗ੍ਰਾਮ ਵਿੱਚ ਔਰਗਨਾਈਜ਼ਰ ਗੁਰਜੀਤ ਕੌਰ ਸੋਨਲ ਮਹਿਤਾ, ਸੀਮਾ ਮਹਿਤਾ,ਜਲੀ ਸ਼ਰਮਾ, ਸ਼ਿਵਾਨੀ ਵਾਲੀਆ ,ਸੰਦੀਪ ਕੌਰ ਸ਼ਾਮਿਲ ਸਨ,ਖੇਡ ਪ੍ਰਤੀਯੋਗਤਾ ਵਿੱਚ ਕਲਪਨਾ ਸ਼ਾਂਤੀ ਅਤੇ ਰਾਖੀ ਬੇਦੀ ਸੁਰਜੀਤ ਕੌਰ ਵਿਜੇਤਾ ਰਹੇ।